ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਅੰਤੋਨੀਓ ਗੁਟੇਰੇਜ਼ ਦਾ ਅਗਲਾ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਣਨਾ ਉਸ ਵੇਲੇ ਤੈਅ ਹੋ ਗਿਆ ਜਦੋਂ ਛੇਵੀਂ ਵਾਰ ਦੀ ਵੋਟਿੰਗ ਵਿੱਚ ਸੁਰੱਖਿਆ ਕੌਂਸਲ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਤੇ ਅਕਤੂਬਰ ਮਹੀਨੇ ਲਈ ઠਸੁਰੱਖਿਆ ਕੌਂਸਲ ਦੇ ਪ੍ਰਧਾਨ ਵਿਤਲੀ ਚੁਰਕਿਨ ਨੇ ਐਲਾਨ ਕੀਤਾ ਕਿ ਛੇਵੀਂ ਵਾਰ ਦੀ ਵੋਟਿੰਗ ਬਾਅਦ ਗੁਟੇਰੇਜ਼ ਸਭ ਦੇ ਹਰਮਨ ਪਿਆਰੇ ਉਮੀਦਵਾਰ ਵੱਜੋਂ ਉਭਰੇ।
67 ਸਾਲਾ ਗੁਟੇਰੇਜ਼ ਨੂੰ 13 ਵੋਟਾਂ ਮਿਲੀਆਂ ਤੇ ਦੋ ਨੇ ਵੋਟਾਂ ਵਿੱਚ ਹਿੱਸਾ ਨਹੀਂ ਲਿਆ। ਹੁਣ ਸੁਰੱਖਿਆ ਕੌਂਸਲ ਵਿੱਚ ਉਨ੍ਹਾਂ ਦੇ ਨਾਮ ‘ਤੇ ਮੋਹਰ ਸਿਰਫ਼ ਰਸਮ ਹੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …