Breaking News
Home / ਦੁਨੀਆ / ਵੁਆਨ ‘ਚ ਗੋਲੀਬਾਰੀ ਦੌਰਾਨ 6 ਮੌਤਾਂ

ਵੁਆਨ ‘ਚ ਗੋਲੀਬਾਰੀ ਦੌਰਾਨ 6 ਮੌਤਾਂ

ਵੈਨਕੂਵਰ/ਬਿਊਰੋ ਨਿਊਜ਼
ਉਨਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲੀ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ‘ਚ ਦਾਖਲ ਹੋਏ ਬੰਦੂਕਧਾਰੀ ਨੇ 5 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ‘ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ ਮੌਤ ਹੋ ਗਈ। ਯੌਰਕ ਰਿਜਨਲ ਪੁਲਿਸ ਦੀ ਡਿਊਟੀ ਅਫਸਰ ਲੋਰਾ ਨਿਕੋਲ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ ਤੇ ਉਹ ਉਥੇ ਕਿਸ ਮਕਸਦ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਕਿਸੇ ਗੁਆਂਢੀ ਨੇ ਪੁਲਿਸ ਨੂੰ ਗੋਲੀਬਾਰੀ ਬਾਰੇ ਸੂਚਿਤ ਕੀਤਾ ਤਾਂ ਕੁਝ ਹੀ ਦੇਰ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ।

 

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …