
ਅਮਰੀਕੀ ਏਜੰਸੀ ਨੇ ਕਿਹਾ : ਭਾਰਤੀ ਚੋਣਾਂ ’ਚ ਅਮਰੀਕੀ ਫੰਡਿੰਗ ਨਹੀਂ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੇ ਫਰਵਰੀ ਮਹੀਨੇ ’ਚ ਦਾਅਵਾ ਕੀਤਾ ਸੀ ਕਿ ਅਮਰੀਕੀ ਏਜੰਸੀ ਯੂ.ਐਸ.ਏ.ਆਈ.ਡੀ. ਨੇ ਭਾਰਤ ਵਿਚ ਵੋਟਿੰਗ ਵਧਾਉਣ ਦੇ ਲਈ 182 ਕਰੋੜ ਰੁਪਏ ਦਿੱਤੇ ਸਨ। ਟਰੰਪ ਦਾ ਇਹ ਦਾਅਵਾ ਹੁਣ ਝੂਠਾ ਸਾਬਤ ਹੋ ਗਿਆ ਹੈ। ਟਰੰਪ ਦੇ ਬਿਆਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਸਥਿਤ ਅਮਰੀਕੀ ਦੂਤਾਵਾਸ ਕੋਲੋਂ ਪਿਛਲੇ 10 ਸਾਲਾਂ ਦਾ ਬਿਓਰਾ ਮੰਗਿਆ ਸੀ। ਇਸ ਦੇ ਜਵਾਬ ਵਿਚ ਦੂਤਾਵਾਸ ਨੇ 2 ਜੁਲਾਈ ਨੂੰ ਰਿਪੋਰਟ ਦਿੱਤੀ ਸੀ। ਰਿਪੋਰਟ ਵਿਚ ਅਮਰੀਕੀ ਦੂਤਾਵਾਸ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਫੰਡ ਨਾ ਤਾਂ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਦਿੱਤਾ ਹੈ। ਇਸ ਰਿਪੋਰਟ ਵਿਚ 2014 ਤੋਂ 2024 ਤੱਕ ਸਾਰੀ ਅਮਰੀਕੀ ਮੱਦਦ ਦਾ ਵੇਰਵਾ ਸੀ। ਦੂਤਾਵਾਸ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਭਾਰਤ ਦੀ ਚੁਣਾਵੀ ਪ੍ਰਕਿਰਿਆ ਦੇ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ।

