14.4 C
Toronto
Friday, September 18, 2026
spot_img
Homeਦੁਨੀਆਬਰੈਂਪਟਨ ਵਿਚ 2016 ਦੀਆਂ ਛੁੱਟੀਆਂ ਦਾ ਮੌਸਮ

ਬਰੈਂਪਟਨ ਵਿਚ 2016 ਦੀਆਂ ਛੁੱਟੀਆਂ ਦਾ ਮੌਸਮ

ਬਰੈਂਪਟਨ ਵਿਚ 2016 ਦੀਆਂ ਛੁੱਟੀਆਂ ਦਾ ਮੌਸਮਬਰੈਂਪਟਨ : ਛੁੱਟੀਆਂ ਦੇ ਮੌਸਮ ਦੌਰਾਨ ਸਿਟੀ ਹਾਲ ਸਮੇਤ, ਸਿਟੀ ਆਫ ਬਰੈਂਪਟਨ ਦੇ ਕਈ ਦਫਤਰ ਸ਼ੁੱਕਰਵਾਰ 23 ਦਸੰਬਰ 2016 ਨੂੰ ਦੁਪਹਿਰ 12 ਵਜੇ ਤੋਂ ਜਨਤਾ ਲਈ ਬੰਦ ਹੋ ਜਾਣਗੇ ਅਤੇ ਮੰਗਲਵਾਰ 3 ਜਨਵਰੀ 2017 ਨੂੰ ਸਵੇਰੇ 8.30 ਵਜੇ ਦੁਬਾਰਾ ਖੁੱਲ੍ਹਣਗੇ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ, ਪਾਰਕਿੰਗ ਦੇ ਜੁਰਮਾਨੇ ਨਹੀਂ ਦੇ ਸਕਣਗੇ ਜਾਂ ਬਿਲਡਿੰਗ ਪਰਮਿਟ ਲਈ ਦਰਖਾਸਤ ਨਹੀਂ ਦੇ ਸਕਣਗੇ। ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ, ਜਿਨ੍ਹਾਂ ਵਿਚ ਸ਼ਾਮਲ ਹਨ, ਫਾਇਰ ਅਤੇ ਐਮਰਜੈਂਸੀ (ਅੱਗ ਅਤੇ ਸੰਕਟਕਾਲ) ਸੇਵਾਵਾਂ ਅਤੇ ਬਾਇ-ਲਾਅ ਇਨਫੋਰਸਮੈਂਟ। ਸਿਟੀ ਆਫ ਬਰੈਂਪਟਨ ਸੇਵਾ ਵਿਚ ਸਾਰੀਆਂ ਤਬਦੀਲੀਆਂ ਅਤੇ ਬੰਦ ਹੋਣ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ 311 ‘ਤੇ ਕਾਲ ਕਰੋ ਜਾਂ www.brampton.ca ‘ਤੇ ਜਾਓ। ਸਿਰਫ ਛੁੱਟੀਆਂ ਦੇ ਸਮੇਂ ਲਈ ਹੁਣ ਪਾਲਤੂ ਜਾਨਵਰ ਨੂੰ ਗੋਦ ਲੈਣ ਦੇ ਗਿਫਟ ਸਰਟੀਫਿਕੇਟ ਖਰੀਦੇ ਜਾਣ ਵਾਸਤੇ ਉਪਲਬਧ ਹਨ। ਬਰੈਂਪਟਨ ਐਨੀਮਲ ਸਰਵਿਸਿਜ਼ ਨੂੰ 905-458-5800 ‘ਤੇ ਕਾਲ ਕਰੋ।  ਨਵੇਂ ਸਾਲ ਦਾ ਜਸ਼ਨ ਡਾਊਨ ਟਾਊਨ ਬਰੈਂਪਟਨ ਦੀਆਂ ਸੜਕਾਂ ‘ਤੇ ਮਨਾਓ। ਪ੍ਰੋਗਰਾਮ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਇਸ ਵਿਚ ਮੁਫਤ ਮਨੋਰੰਜਨ ਅਤੇ ਸਾਰੀਆਂ ਉਮਰਾਂ ਦੇ ਲੋਕਾਂ ਲਈ ਗਤੀਵਿਧੀਆਂ ਹੋਣਗੀਆਂ।

RELATED ARTICLES
POPULAR POSTS