2.6 C
Toronto
Friday, November 7, 2025
spot_img
Homeਦੁਨੀਆਪਾਕਿਸਤਾਨ 'ਤੇ ਚੜ੍ਹੇਗਾ ਪੰਜਾਬੀ ਰੰਗ

ਪਾਕਿਸਤਾਨ ‘ਤੇ ਚੜ੍ਹੇਗਾ ਪੰਜਾਬੀ ਰੰਗ

4ਪੰਜਾਬੀ ਬਣੇਗੀ ਸਕੂਲੀ ਸਿਲੇਬਸ ਦਾ ਹਿੱਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪਾਕਿਸਤਾਨੀ ਪੰਜਾਬ ਦੀ ਸਰਕਾਰ ਪੰਜਾਬੀ ਭਾਸ਼ਾ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾਏਗੀ। ਲਹਿੰਦੇ ਪੰਜਾਬ ਦੇ ਸਿੱਖਿਆ ਮੰਤਰੀ ਅਤਾ ਮਹਿਮੂਦ ਮਾਨਿਕਾ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੀ ਹੈ ਪਰ ਕਈ ਕਾਰਨਾਂ ਕਰਕੇ ਇਸ ਨੂੰ ਪਿੱਛੇ ਧੱਕਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਨੂੰ ਪ੍ਰਫੁਲਿਤ ਕੀਤਾ ਜਾਵੇਗਾ। ਹੈਰਾਨੀਜਨਕ ਗੱਲ ਹੈ ਕਿ ਭਾਰਤੀ ਪੰਜਾਬ ਵਿੱਚ ਸਿਰਫ 3 ਕਰੋੜ ਲੋਕ ਪੰਜਾਬੀ ਬੋਲਦੇ ਹਨ ਜਦੋਂਕਿ ਪਾਕਿਸਤਾਨੀ ਪੰਜਾਬ ਵਿੱਚ ਸਾਢੇ ਸੱਤ ਕਰੋੜ ਲੋਕ ਪੰਜਾਬੀ ਬੋਲਦੇ ਹਨ।
ਅਤਾ ਮਹਿਮੂਦ ਦਾ ਇਹ ਬਿਆਨ ਅਚਾਨਕ ਨਹੀਂ ਆਇਆ। ਦਰਅਸਲ ਪੰਜਾਬੀ ਭਾਸ਼ਾ ਨੂੰ ਦਰਜਾ ਦਿਵਾਉਣ ਲਈ ਪੰਜਾਬ ਬੁੱਧੀਜੀਵੀ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਪਿਛਲੇ ਦਿਨੀਂ ਪਾਕਿਸਤਾਨ ਦੇ ਉਰਦੂ ਸਾਹਿਤਕਾਰਾਂ ਨੇ ਵੀ ਪੰਜਾਬੀ ਲਹਿਰ ਦੀ ਹਮਾਇਤ ਕੀਤੀ ਸੀ। ਪਾਕਿਸਤਾਨ ਪੰਜਾਬ ਵਿਚ ਪਿਛਲੀ 21 ਫਰਵਰੀ ਨੂੰ ਪੰਜਾਬੀ ਭਾਸ਼ਾ ਬਾਰੇ ਇਕ ਵੱਡਾ ਸੈਮੀਨਰ ਹੋਇਆ ਸੀ।

RELATED ARTICLES
POPULAR POSTS