ਬਰੈਂਪਟਨ/ਬਿਊਰੋ ਨਿਊਜ਼
ਜ਼ਿਲਾ ਲੁਧਿਆਣਾ ਦੇ ਪ੍ਰਸਿੱਧ ਨਗਰ ਕੈਲਪੁਰ ਵਾਸੀਆਂ ਦੀ ਮਿਤੀ 2 ਜੁਲਾਈ 2016 ਨੂੰ ਭਰਵੀਂ ਪਿਕਨਿਕ ਮਨਾਈ ਗਈ। ਇਸ ਵਿਚ ਕੈਲਪੁਰ ਵਾਸੀ ਸਰਬੱਤ ਬੱਚੇ, ਗੱਭਰੂ, ਬਜ਼ੁਰਗ, ਬੀਬੀਆਂ ਤੇ ਬਜ਼ੁਰਗ ਮਾਈਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਗੱਲ ਦੇਖਣ ਨੂੰ ਇਹ ਮਿਲੀ ਕਿ ਨਗਰ ਦੇ ਨਵ-ਵਿਆਹੇ ਜੋੜੇ ਪੂਰੀ ਸਜ ਧੱਜ ਨਾਲ਼ ਕੈਂਠੇ ਵਾਲੇ ਪ੍ਰਾਹੁਣਿਆਂ ਸਮੇਤ ਚਾਵਾਂ ਨਾਲ਼ ਸ਼ਾਮਲ ਹੋਏ। ਇਸ ਮੌਕੇ ਗੱਭਰੂਆਂ ਨੇ ਆਪਣੇ ਹੱਥੀਂ ਸੁਆਦਲੇ ਭੋਜਨ ਤਿਆਰ ਕੀਤੇ ਅਤੇ ਸਰਬੱਤ ਮਾਈ ਭਾਈ ਨੂੰ ਹੱਥੀਂ ਵਰਤਾਏ। ਪਿਕਨਿਕ ਸਫਲ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਂ ਇਹ ਹਨ: ਕਮਲਪ੍ਰੀਤ ਸਿੰਘ ਔਲਖ, ਮਾਸਟਰ ਗੁਰਦਿਆਲ ਸਿੰਘ ਔਲਖ, ਰੁਪਿੰਦਰ, ਚੇਤੂ (ਸੁਵਿੰਦਰ) ਅਮਰਦੀਪ, ਭਗਵੰਤ, ਸੰਤੋਖ, ਜਸਵਿੰਦਰ, ਚਰਨਜੀਤ ਰਾਏ ਪਿੰਡ ਵੱਲੋਂ ਅਤੇ ਪਿੰਡ ਦੇ ਕੈਂਠੇ ਵਾਲੇ ਪ੍ਰਾਹੁਣੇ ਡਾ. ਰਣਜੀਤ ਸਿੰਘ ਬਰਾੜ, ਮੱਖਣ ਸਿੰਘ ਧੋਥੜ ਅਤੇ ਤੇਜਾ ਸਿੰਘ ਸੰਧੂ ਸ਼ਾਮਲ ਹੋਏ। ਫੈਸਲਾ ਕੀਤਾ ਗਿਆ ਕਿ ਅਜਿਹੀ ਪਿਕਨਿਕ ਹਰ ਸਾਲ ਕੀਤੀ ਜਾਵੇ ਅਤੇ ਅੱਗੋਂ ਤੋਂ ਪਿਕਨਿਕ ਦੇ ਸਾਰੇ ਪ੍ਰਬੰਧ ਦੀ ਜ਼ੁੰਮੇਵਾਰੀ ਬਲਦੇਵ ਸਿੰਘ ਔਲਖ ਨੂੰ ਦਿੱਤੀ ਗਈ। ਸੰਪਰਕ ਨੰਬਰ: 647-923-4185
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …