ਤਹਿਰਾਨ/ਬਿਊਰੋ ਨਿਊਜ਼ : ਇਰਾਨ ਦੀ ਸੰਸਦ ਤੇ ਮੁਲਕ ਦੇ ਇਨਕਲਾਬੀ ਆਗੂ ਦੇ ਮਕਬਰੇ ਵਿੱਚ ਫਿਦਾਈਨ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ 12 ਵਿਅਕਤੀ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋ ਗਏ। ਇਰਾਨ ਵਿੱਚ ਹੋਇਆ ਇਹ ਆਪਣੀ ਕਿਸਮ ਦਾ ਪਹਿਲਾ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਇਸਲਾਮੀ ਸਟੇਟ (ਆਈਐਸ) ਨੇ ਲਈ ਹੈ।ਹਮਲੇ ਸਮੇਂ ਸੰਸਦ ਦਾ ਇਜਲਾਸ ਚੱਲ ਰਿਹਾ ਸੀ ਤੇ ਮੈਂਬਰਾਂ ਨੇ ਆਪਣਾ ਆਮ ਕੰਮ-ਕਾਜ ਜਾਰੀ ਰੱਖਦਿਆਂ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਹਮਲੇ ਤੋਂ ਭੈਅਭੀਤ ਨਹੀਂ ਹਨ। ਸਪੀਕਰ ਅਲੀ ਲਾਰੀਜਾਨੀ ਨੇ ਕਿਹਾ ਕਿ ਹਮਲਾ ਇਕ ‘ਮਾਮੂਲੀ ਘਟਨਾ’ ਹੈ, ਜਿਸ ਨਾਲ ਸੁਰੱਖਿਆ ਦਸਤੇ ਸਿੱਝ ਰਹੇ ਹਨ।ਹਮਲਾਵਰਾਂ ਦੇ ਸੰਸਦ ਦੀਆਂ ਦਫ਼ਤਰੀ ਇਮਾਰਤਾਂ ਵਿੱਚ ਵੜ ਜਾਣ ਕਾਰਨ ਸੁਰੱਖਿਆ ਦਸਤਿਆਂ ਨੂੰ ਉਨ੍ਹਾਂ ਦਾ ਸਫ਼ਾਇਆ ਕਰਨ ਵਿੱਚ ਕਈ ਘੰਟੇ ਲੱਗ ਗਏ। ਆਈਐਸ ਨੇ ਆਪਣੀ ਪ੍ਰਚਾਰ ਏਜੰਸੀ ਅਮਾਕ ਰਾਹੀਂ ਇਮਾਰਤ ਦੇ ਅੰਦਰੋਂ ਹਮਲੇ ਦੀ ਵੀਡੀਓ ਵੀ ਜਾਰੀ ਕਰਦਿਆਂ ਇਸ ਦੀ ਜ਼ਿੰਮੇਵਾਰੀ ਲਈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …