ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਡਾਕਟਰ ਲੀਓ ਵਰਧਕਰ ਦਾ ਆਇਰਲੈਂਡ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਲੀਓ ਵਰਧਕਰ ਨੇ ਸੱਤਾਧਾਰੀ ਪਾਰਟੀ ਦੀ ਅਗਵਾਈ ਕਰਤਾ ਦੀ ਚੋਣ ਵਿਚ ਜਿੱਤ ਹਾਸਿਲ ਕਰ ਲਈ ਹੈ ਜਿਸ ਕਾਰਨ ਉਸ ਦਾ ਦੇਸ਼ ਦਾ ਸਭ ਤੋਂ ਜਵਾਨ ਉਮਰ ਦਾ ਪ੍ਰਧਾਨ ਮੰਤਰੀ ਬਣਨ ਦਾ ਰਸ਼ਤਾ ਸਾਫ ਹੋ ਗਿਆ ਹੈ। ਉਹ ਏਂਡਾ ਕੇਨੀ ਦੀ ਜਗ੍ਹਾ ਲੈਣਗੇ ਜੋ 2011 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ।
ਵਰਧਕਰ ਨੂੰ ਜੋ 38 ਸਾਲਾਂ ਦੇ ਹਨ, ਨੂੰ ਬੀਤੇ ਦਿਨ ਫਾਈਨ ਗੇਲ ਪਾਰਟੀ ਦਾ ਨੇਤਾ ਚੁਣਿਆ ਗਿਆ ਜੋ ਆਇਰਲੈਂਡ ਦੀ ਸਭ ਤੋਂ ਵੱਡੀ ਪਾਰਟੀ ਹੈ। ਇਸ ਦੌਰਾਨ ਵਰਧਕਰ ਨੂੰ 60 ਫ਼ੀਸਦੀ ਵੋਟਾਂ ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 40 ਫ਼ੀਸਦੀ ਵੋਟਾਂ ਮਿਲੀਆਂ।

