ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਫਰੈਂਡ ਹਚਿਨਸਨ ਕੈਂਸਰ ਰਿਸਰਚ ਸੈਂਟਰ ਵਿਚ ਕੰਮ ਕਰਦੇ ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ (ਬਾਇਆਲੋਜਿਸਟ) ਹਰਮੀਤ ਸਿੰਘ ਮਲਿਕ ਨੇ ਨੈਸ਼ਨਲ ਅਕੈਡਮੀ ਆਫ਼ ਸਾਇੰਸ ਲਈ ਚੋਣ ਕੀਤੀ ਗਈ। ਨੈਸ਼ਨਲ ਅਕੈਡਮੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਚੋਣ ਖੋਜ ਵਿਚ ਵਿਸ਼ੇਸ਼ ਤੇ ਨਿਰੰਤਰਤ ਪ੍ਰਾਪਤੀਆਂ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਮਲਿਕ ਜੋ ਕਿ ਬੇਸਿਕ ਸਾਇੰਸਜ ਡਵੀਜਨ ਦੇ ਮੈਂਬਰ ਹਨ ਤੇ ਹਾਵਰਡ ਹਗਜ਼ ਮੈਡੀਕਲ ਇੰਸਟੀਚਿਊਟ ਇਨਵੈਸਟੀਗੇਟਰ ਹਨ, ਨੇ ਜੈਨੇਟਿਕ ਵਿਰੋਧ ਤੇ ਜੀਨਸ ਦੌੜ ਬਾਰੇ ਅਧਿਐਨ ਕੀਤਾ ਜਿਸ ਤੋਂ ਪਤਾ ਲਗਦਾ ਹੈ ਕਿ ਜੀਨਜ਼ ਕਿਵੇਂ ਵਿਕਾਸ ਕਰਦਾ ਹੈ। ਬੇਸਿਕ ਸਾਇੰਸਜ਼ ਡਵੀਜ਼ਨ ਡਾਇਰੈਕਟਰ ਡਾ. ਸੂ ਬਿਗਿਨਸ ਨੇ ਸੈਂਟਰ ਨੂੰ ਭੇਜੀ ਈਮੇਲ ਵਿਚ ਕਿਹਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਡਵੀਜ਼ਨ ਵਿਚ ਹਰਮੀਤ ਸਿੰਘ ਮਲਿਕ ਦੀਆਂ ਸੇਵਾਵਾਂ ਮਿਲੀਆਂ ਹਨ। ਹਰਮੀਤ ਸਿੰਘ ਮਲਿਕ ਇਕ ਮਹਾਨ ਵਿਗਿਆਨੀ ਹੈ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …