ਅੱਜ ਵੋਟਾਂ ਦੌਰਾਨ ਹੋਏ ਬੰਬ ਧਮਾਕੇ ‘ਚ 34 ਮੌਤਾਂ
ਨਵਾਜ਼ ਸ਼ਰੀਫ਼ ਅਤੇ ਇਮਰਾਨ ਖਾਨ ਦੀ ਪਾਰਟੀ ‘ਚ ਮੁਕਾਬਲਾ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਆਮ ਚੋਣਾਂ ਦੌਰਾਨ ਲੋਕਾਂ ਵੱਲੋਂ ਜਿੱਥੇ ਵੱਡੀ ਤਾਦਾਦ ਵਿਚ ਵੋਟਾਂ ਪਾਈਆਂ ਗਈਆਂ, ਉਥੇ ਲੋਕ ਫਤਵਾ ਆਉਣ ਤੋਂ ਪਹਿਲਾਂ ਹੀ ਹੋਏ ਬੰਬ ਧਮਾਕੇ ਵਿਚ 34 ਵਿਅਕਤੀ ਮਾਰੇ ਗਏ। ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲੈ ਲਈ ਹੈ। ਵੋਟਾਂ ਵਾਲੇ ਦਿਨ ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਸਨ ਉਸ ਦੇ ਬਾਵਜੂਦ ਆਮ ਲੋਕਾਂ ਦਾ ਸਿੱਧੇ ਰੂਪ ਵਿਚ ਕਤਲ ਹੋਇਆ। ਜ਼ਿਕਰਯੋਗ ਹੈ ਕਿ ਚੋਣ ਨਤੀਜੇ 27 ਜੁਲਾਈ ਤੱਕ ਸਾਹਮਣੇ ਆਉਣਗੇ। ਲੋਕਾਂ ਦੇ ਰੁਝਾਨ ਅਤੇ ਸ਼ੁਰੂਆਤੀ ਚੋਣ ਸਰਵੇਖਣਾਂ ਅਨੁਸਾਰ ਨਵਾਜ਼ ਸ਼ਰੀਫ਼ ਦਾ ਦਲ ਇਮਰਾਨ ਖਾਨ ਦੇ ਦਲ ਨੂੰ ਸਿੱਧਾ ਟੱਕਰ ਦਿੰਦਾ ਨਜ਼ਰ ਆ ਰਿਹਾ ਹੈ। ਜਦੋਂ ਕਿ ਭੁੱਟੋ ਹੁਰਾਂ ਦਾ ਦਲ ਪਿਛੜ ਕੇ ਚੱਲ ਰਿਹਾ ਹੈ। ਧਿਆਨ ਰਹੇ ਕਿ ਲਹਿੰਦੇ ਪੰਜਾਬ ਦੇ ਚੋਣ ਨਤੀਜੇ ਹੀ ਲਗਭਗ ਤਹਿ ਕਰਨਗੇ ਕਿ ਪਾਕਿਸਤਾਨ ਦੀ ਸੱਤਾ ‘ਤੇ ਕਿਸ ਦਾ ਰਾਜ ਹੋਵੇਗਾ।