ਮੋਦੀ ਸਾਹਮਣੇ ਬਲਿੰਕਨ ਨੇ ਦਲਜੀਤ ਦੇ ਗੀਤਾਂ ’ਤੇ ਭੰਗੜਾ ਪਾਉਣ ਦੀ ਗੱਲ ਆਖੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੰਜਾਬੀ ਦਾ ਸਿਰ ਮਾਣ ਨਾਲ ਹੋਰ ਉਚਾ ਕਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕੋਚੇਲਾ ’ਚ ਦਲਜੀਤ ਦੁਸਾਂਝ ਦੇ ਗੀਤਾਂ ’ਤੇ ਭੰਗੜਾ ਪਾਉਣ ਦੀ ਗੱਲ ਆਖੀ। ਇੰਨਾ ਹੀ ਉਨ੍ਹਾਂ ਭਾਰਤ ਦੇ ਯੋਗ ਨੂੰ ਆਪਣੀ ਰੁਟੀਨ ’ਚ ਸ਼ਾਮਲ ਕਰਕੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਵੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ’ਚ ਆਉਣ ਲਈ ਧੰਨਵਾਦ ਕਰ ਰਹੇ ਸਨ। ਇਸ ਦੌਰਾਨ ਐਂਟਨੀ ਬਲਿੰਕਨ ਨੇ ਕਿਹਾ ਕਿ ਭਾਰਤ ਸਾਡੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਹੈ ਕਿਉਂਕਿ ਅਸੀਂ ਸਮੋਸੇ ਖਾਂਦੇ ਹੋਏ ਨਾਵਲਾਂ ਦਾ ਆਨੰਦ ਮਾਣਦ ਹਾਂ ਅਸੀਂ ਮਿੰਡੀ ਕਲਿੰਗ ਦੀ ਕਮੇਡੀ ’ਤੇ ਹੱਸਦੇ ਹਾਂ ਅਤੇ ਕੋਚੇਲਾ ’ਚ ਦਿਲਜੀਤ ਦੁਸਾਂਝ ਦੇ ਗਾਣਿਆਂ ’ਤੇ ਭੰਗੜਾ ਪਾਉਂਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਮੈਂ ਵਿਅਕਤੀ ਅਨੁਭਵ ਨਾਲ ਕਹਿ ਸਕਦਾ ਹਾਂ ਕਿ ਅਸੀਂ ਯੋਗ ਕਰਕੇ ਖੁਦ ਫਿੱਟ ਅਤੇ ਸਿਹਤਮੰਦ ਰੱਖਦੇ ਹਾਂ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …