ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਨੇ ‘ਮਲਾਲਾ ਯੂਸੁਫ਼ਜ਼ਈ ਵਜ਼ੀਫਾ ਬਿੱਲ’ ਪਾਸ ਕੀਤਾ ਹੈ ਜਿਸ ਤਹਿਤ ਇੱਕ ਯੋਗਤਾ ਤੇ ਜ਼ਰੂਰਤ ਆਧਾਰਿਤ ਪ੍ਰੋਗਰਾਮ ਤਹਿਤ ਪਾਕਿਸਤਾਨੀ ਮਹਿਲਾਵਾਂ ਨੂੰ ਉੱਚ ਸਿੱਖਿਆ ਲਈ ਮੁਹੱਈਆ ਕੀਤੇ ਜਾ ਰਹੇ ਵਜ਼ੀਫਿਆਂ ਦੀ ਗਿਣਤੀ ਵਧੇਗੀ। ਇਹ ਬਿੱਲ ਮਾਰਚ 2020 ‘ਚ ਪ੍ਰਤੀਨਿਧ ਸਭਾ ਨੇ ਪਾਸ ਕੀਤਾ ਸੀ ਜਿਸ ਨੂੰ ਅਮਰੀਕੀ ਸੈਨੇਟ ਨੇ 1 ਜਨਵਰੀ ਨੂੰ ਜ਼ੁਬਾਨੀ ਵੋਟਿੰਗ ਰਾਹੀ ਪਾਸ ਕੀਤਾ। ਇਹ ਬਿੱਲ ਹੁਣ ਵ੍ਹਾਈਟ ਹਾਊਸ ਭੇਜਿਆ ਜਾਵੇਗਾ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖ਼ਤਾਂ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …