12.2 C
Toronto
Tuesday, March 31, 2026
spot_img
Homeਦੁਨੀਆਪਾਕਿ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਦੀ ਆਪਣੀ ਪਤਨੀ ਅਤੇ ਮਾਂ ਨਾਲ...

ਪਾਕਿ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦੀ ਆਪਣੀ ਪਤਨੀ ਅਤੇ ਮਾਂ ਨਾਲ ਹੋਈ ਮੁਲਾਕਾਤ

ਮੁਲਾਕਾਤ ਦੌਰਾਨ ਵਿਚਕਾਰ ਸੀ ਸ਼ੀਸ਼ੇ ਦੀ ਦੀਵਾਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਜੇਲ੍ਹ ਵਿਚ ਬੰਦ ਭਾਰਤੀ ਕਲਭੂਸ਼ਣ ਜਾਧਵ ਨੂੰ ਅੱਜ ਇਸਲਾਮਾਬਾਦ ਸਥਿਤ ਵਿਦੇਸ਼ ਮੰਤਰਾਲੇ ਵਿਚ ਆਪਣੀ ਪਤਨੀ ਅਤੇ ਮਾਂ ਨਾਲ ਮਿਲਾ ਦਿੱਤਾ ਗਿਆ। ਇਹ ਮੁਲਾਕਾਤ ਭਾਵੇਂ 30 ਮਿੰਟ ਦੀ ਮਿਥੀ ਗਈ ਸੀ ਪਰ ਇਸ ਨੂੰ 40 ਮਿੰਟ ਤੱਕ ਕਰ ਦਿੱਤਾ ਗਿਆ। ਇਸ ਮੁਲਾਕਾਤ ਤੋਂ ਬਾਅਦ ਪਾਕਿ ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕੁਲਭੂਸ਼ਣ ਜਾਧਵ ਅਤੇ ਉਸਦੀ ਮਾਂ ਨੇ ਪਾਕਿਸਤਾਨ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਜਾਧਵ ਦੀ ਉਸਦੇ ਪਰਿਵਾਰ ਨਾਲ ਮੁਲਾਕਾਤ ਕਾਫੀ ਸਕਾਰਾਤਮਕ ਰਹੀ। ਇਸ ਦੌਰਾਨ ਦੋਵਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਮੁਲਾਕਾਤ ਦੌਰਾਨ ਅੱਗੇ ਕੱਚ ਦੀ ਦੀਵਾਰ ਨੂੂੰ ਲੈ ਕੇ ਪਾਕਿ ਅਧਿਕਾਰੀ ਨੇ ਕਿਹਾ ਗਿਆ ਇਹ ਸੁਰੱਖਿਆ ਦੇ ਕਾਰਨ ਸੀ। ਚੇਤੇ ਰਹੇ ਕਿ ਪਿਛਲੇ 21 ਮਹੀਨਿਆਂ ਤੋਂ ਕੁਲਭੂਸ਼ਣ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ। ਇਸ ਮੁਲਾਕਾਤ ਦੌਰਾਨ ਭਾਰਤੀ ਡਿਪਲੋਮੇਟ ਜੇਪੀ ਸਿੰਘ ਵੀ ਹਾਜ਼ਰ ਸਨ।

RELATED ARTICLES
POPULAR POSTS