Breaking News
Home / ਦੁਨੀਆ / ਤਰਕਸ਼ੀਲ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦਾ ਡਾ: ਸਈਅਦ ਅਜ਼ੀਮ ਨਾਲ ਰੂਬਰੂ

ਤਰਕਸ਼ੀਲ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦਾ ਡਾ: ਸਈਅਦ ਅਜ਼ੀਮ ਨਾਲ ਰੂਬਰੂ

logo-2-1-300x105-3-300x105ਬਰੈਂਪਟਨ / ਹਰਜੀਤ ਬੇਦੀ  : ਪਿਛਲੇ ਦਿਨੀ ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਣੀ ਕਮੇਟੀ ਦੀ ਮਿਿਟੰਗ ਵਿੱਚ ਵਿਸ਼ੇਸ਼ ਸੱਦੇ ਤੇ ਟੋਰਾਂਟੋ ਯੁਨੀਵਰਸਿਟੀ ਤੋਂ ਲਾਅ ਦੀ ਪੀ ਐਚ ਡੀ ਡਿਗਰੀ ਪ੍ਰਾਪਤ ਡਾ: ਸਈਅਦ ਅਜ਼ੀਮ ਕਾਰਜਕਾਰਣੀ ਦੀ ਮੀਟਿੰਗ ਵਿੱਚ ਆਏ। ਮੀਟਿੰਗ ਦੀ ਪਰਧਾਨਗੀ ਕਰ ਰਹੇ ਬਲਰਾਜ ਛੋਕਰ ਨੇ ਉਹਨਾਂ ਨੂੰ ਆਪਣੇ ਵਿਚਾਰ ਪਰਗਟ ਕਰਨ ਲਈ ਕਿਹਾ ਤਾਂ ਉਹਨਾਂ  ਸੱਦਾ-ਪੱਤਰ ਦੇਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ। ਲਾਹੋਰ ਦੀ ਯੁਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਨਜੀਮ ਨੇ ਕਿਹਾ ਉਹਨਾਂ ਦੀ ਰਿਸਰਚ ਮੁਤਾਬਕ ਇਸ ਸਮੇਂ ਪਾਕਿਸਤਾਨ ਵਿੱਚ ਖੱਬੇ ਪੱਖੀ ਪਾਰਟੀਆਂ ਵਿੱਚ ਲਿਬਰਲ ਸੋਚ ਭਾਰੂ ਹੈ। ਕੋਈ ਵੀ ਪਾਰਟੀ ਅਜਿਹੀ ਨਹੀਂ ਜੋ ਇਨਕਲਾਬ ਵਾਸਤੇ ਇਨਕਲਾਬੀ ਸਿਧਾਂਤ ਨੂੰ ਲੈ ਕੇ ਚੱਲ ਰਹੀ ਹੋਵੇ। ਪਾਕਿਸਤਾਨ ਬਣਨ ਤੋਂ ਬਾਅਦ ਉੱਥੇ ਕੋਈ ਵੀ ਜਨਤਕ ਮੂਵਮੈਂਟ ਇਨਕਲਾਬੀ ਪਾਰਟੀ ਦੇ ਹੱਥ ਨਹੀਂ ਰਹੀ ਜਦੋਂ ਕਿ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਤਿਲੰਗਾਨਾ ,ਪੰਜਾਬ ,ਬੰਗਾਲ ਅਤੇ ਹੋਰ ਕਈ ਥਾਵਾਂ ਤੇ ਇਨਕਲਾਬੀ ਪਾਰਟੀਆਂ ਦੀ ਅਗਵਾਈ ਵਿੱਚ ਘੋਲ ਲੜੇ ਗਏ ਹਨ ਤੇ ਅੱਜ ਵੀ ਲੜੇ ਜਾ ਰਹੇ ਹਨ। ਪਰ ਉਹਨਾਂ ਇਸ ਗੱਲ ਤੇ ਤਸੱਲੀ ਪਰਗਟ ਕੀਤੀ ਕਿ ਪਾਕਸਿਤਾਨ ਵਿੱਚ ਨੌਜਵਾਨਾ ਤੇ ਵਿਦਿਆਰਥੀਆਂ ਵਿੱਚੋਂ ਕੱਟੜਪੁਣੇ ਦੀ ਭਾਵਨਾ ਘਟ ਰਹੀ ਹੈ ਜੋ ਇੱਕ ਵਧੀਆ ਸੰਕੇਤ ਹੈ।
ਆਪਣੀ ਗੱਲ ਬਾਤ ਨੂੰ ਅੱਗੇ ਤੋਰਦਿਆਂ ਉਹਨਾਂ  ਦੁਨੀਆਂ ਵਿੱਚ ਵੱਖ ਵੱਖ ਥਾਵਾਂ ਤੇ ਹੋ ਰਹੀਆਂ ਅੱਤਵਾਦੀ ਘਟਨਾਵਾਂ ਦਾ ਵਿਸ਼ਲੇਸ਼ਨ ਬਹੁਤ ਹੀ ਵਿਸਥਾਰ ਨਾਲ ਸਾਝਾਂ ਕੀਤਾ। ਉਹਨਾਂ ਅਤੇ ਉਹਨਾਂ ਦੇ ਗਰੁੱਪ ਦੀ ਖੋਜ ਅਨੁਸਾਰ ਅੱਤਵਾਦੀ ਸੰਗਠਨ ਪੈਦਾ ਹੋਣ ਦਾ ਕਾਰਣ ਸਾਮਰਾਜੀ ਸਰਮਾਏਦਾਰੀ ਹੈ। ਉਸ ਰਾਹੀਂ ਦੂਜੇ ਦੇਸ਼ਾਂ ਦੇ ਕੁਦਰਤੀਂ ਸੋਮਿਆਂ ਦੀ ਲੁੱਟ, ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਧਰਮ, ਖਿੱਤੇ ਦੇ ਨਾਂ ਉੱਤੇ ਉਨ੍ਹਾਂ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਹਨ ਜੋ ਅਜਿਹੇ ਸੰਗਠਨਾਂ ਦੇ ਪੈਦਾ ਹੋਣ ਦਾ ਕਾਰਣ ਬਣਦੇ ਹਨ। ਇਸ ਤਰ੍ਹਾਂ ਅਸਿੱਧੇ ਰੂਪ ਵਿੱਚ ਅਲਕਾਇਦਾ ਅਤੇ ਆਈ ਐਸ ਆਈ ਵਰਗੇ ਅੱਤਵਾਦੀ ਸੰਗਠਨ ਪੈਦਾ ਹੋ ਰਹੇ ਹਨ ਜਿਸ ਨਾਲ ਬੇਕਸੂਰ ਅਤੇ ਮਾਸੂਮ ਲੋਕਾਂ ਦਾ ਲਹੂ ਡੁੱਲ੍ਹਦਾ ਹੈ। ਇਹ ਮਨੁੱਖਤਾ ਲਈ ਚੁਣੌਤੀ ਭਰਿਆ ਖਤਰਾ ਹੈ।
ਸਈਅਦ ਅਜ਼ੀਮ ਨੇ ਅੰਤਰ-ਰਾਸ਼ਟਰੀ ਹਾਲਤ ਸਬੰਧੀ ਇਨਕਲਾਬੀ ਸਿਧਾਤਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਉਹਨਾਂ ਮੁਤਾਬਕ ਕਈਆਂ ਦਾ ਇਹ ਵਿਚਾਰ ਹੈ ਕਿ 1917 ਅਤੇ 1949 ਵਾਲੀਆਂ ਪਾਲਸੀਆਂ ਨਹੀਂ ਚੱਲ ਸਕਦੀਆ। ਇਸ ਦੇ ਉੱਤਰ ਵਿੱਚ ਉਹਨਾਂ ਦੀ ਖੋਜ ਇਹ ਸਿੱਟਾ ਕਢਦੀ ਹੈ ਕਿ ਜੇ ਅੱਜ 2016 ਵਿੱਚ ਸਰਮਾਏਦਾਰੀ ਦੀ ਖਸਲਤ ਬਦਲ ਗਈ ਹੈ ਤਾਂ ਉਹ ਪਾਲਸੀਆਂ ਨਹੀਂ ਚੱਲ ਸਕਦੀਆਂ ਜੇ ਖਸਲਤ ਉਹੋ ਹੈ ਤਾਂ  ਸਾਨੂੰ ਉਹਨਾਂ ਮਹਾਨ ਇਨਕਾਬਾਂ ਤੋਂ ਜਰੂਰ ਸੇਧ ਲੈਣੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਅੱਜ ਸਾਮਰਾਜਵਾਦ ਦੇ ਸੰਕਟ ਹੋਰ ਡੂੰਘੇ ਹੋ ਗਏ ਹਨ ਇਸ ਲਈ ਇਨਕਲਾਬ ਲਈ ਸੰਭਾਵਨਾਵਾਂ ਬਣਦੀਆਂ ਹਨ।
ਉਹਨਾਂ ਆਪਣੇ ਨਿਜੀ ਤਜਰਬੇ ਅਤੇ ਖੋਜ ਵਿੱਚੋਂ ਇਹ ਸਿੱਟਾ ਕੱਢਿਆ ਹੈ ਕਿ ਨੈਸ਼ਨਲ ਸਟੂਡੈਂਟ ਆਫ ਪਾਕਿਸਤਾਨ ਦੀ ਜਥੇਬੰਦੀ ਵਿੱਚ ਜਦ ਇਨਕਲਾਬ ਦੀ ਗੱਲ ਚਲਦੀ ਹੈ ਤਾਂ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਵਿਦਿਆਰਥੀ ਬਿਨਾਂ ਕੁੱਝ ਖਾਧੇ ਪੀਤੇ 9-9 ਘੰਟੇ ਵਿਚਾਰ ਵਟਾਂਦਰਾ ਕਰਦੇ ਹਨ। ਵਿਦਿਆਰਥੀਆਂ ਦਾ ਹੁੰਗਾਰਾ ਆਜ਼ਾਦ ਕਸ਼ਮੀਰ ਵਿੱਚ ਸਭ ਤੋਂ ਵੱਧ ਤੇ ਪੰਜਾਬ ਵਿੱਚ ਘੱਟ ਹੈ। ਪਾਕਿਸਤਾਨ ਦੇ ਸਿਸਟਮ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਅਰਧ-ਬਸਤੀਵਾਦ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਅਤੇ ਇਸ ਦੇ ਅਰਧ ਜਗੀਰੂ ਹੋਣ ਬਾਰੇ ਅਜੇ ਵਿਚਾਰ ਚੱਲ ਰਿਹਾ ਹੈ।
ਭਾਰਤ ਅਤੇ ਪਾਕਿਸਤਾਨ ਦੀ ਵਰਤਮਾਨ ਹਾਲਤ ਬਾਰੇ ਉਹਨਾਂ ਦੇ ਵਿਚਾਰ ਹਨ ਕਿ ਕਿ ਪਾਕ ਚੀਨੀ ਸਾਮਰਾਜਵਾਦ ਅਤੇ ਭਾਰਤ ਅਮਰੀਕੀ ਸਾਮਰਾਜ ਦੀ ਝੋਲੀ ਵਿੱਚ ਜਾ ਪਏ ਹਨ। ਜਿਸ ਦੇ ਸਿੱਟੇ ਵਜੋਂ ਇਹਨਾਂ ਦੋ ਗੁਆਢੀ ਮੁਲਕਾਂ ਵਿੱਚ ਆਪਸੀ ਟਕਰਾ ਹੋਰ ਤਿੱਖਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਘਾਣ ਦਾ ਕਾਰਣ ਬਣ ਸਕਦਾ ਹੈ। ਬਲਰਾਜ ਛੋਕਰ ਡਾ: ਬਲਜਿੰਦਰ ਸੇਖੋਂ ,ਪਰਮਜੀਤ ਸੰਧੂ, ਨਵਕਿਰਨ ਅਤੇ ਅੰਮ੍ਰਿਤ ਢਿੱਲੋਂ ਨੇ ਸਵਾਲ ਉਠਾਏ ਜਿਨ੍ਹਾਂ ਦਾ ਡਾ: ਸਈਅਦ ਅਜ਼ੀਮ ਨੇ ਬੜੇ ਸ਼ਪਸ਼ਟ ਰੂਪ ਵਿੱਚ ਉੱਤਰ ਦਿੱਤੇ। ਉਹਨਾਂ ਤਰਕਸ਼ੀਲ ਸੁਸਾਇਟੀ ਨੂੰ ਇਸ ਗੱਲ ਦੀ ਵਧਾਈ ਦਿੱਤੀ ਇਹ ਸੁਸਾਇਟੀ ਕਾਫੀ ਔਖਾ ਕੰਮ ਕਰ ਰਹੀ ਹੈ ਜਿਸ ਦੀ ਅੱਜ ਮਨੁੱਖਤਾ ਨੂੰ ਲੋੜ ਹੈ। ਜੇ ਲੋਕ ਲਾਈਲੱਗ ਬਣਨ ਦੀ ਥਾਂ ਤਰਕਸ਼ੀ਼ਲ ਵਿਚਾਰ ਧਾਰਨ ਕਰ ਲੈਣ ਤਾਂ ਕੱਟੜਵਾਦ ਤੋਂ ਛੁਟਕਾਰਾ ਤੇ ਤਬਦੀਲੀ ਲਈ ਰਾਹ ਪੱਧਰਾ ਹੋ ਸਕਦਾ ਹੈ। ਅੰਤ ਵਿੱਚ ਬਲਰਾਜ ਛੋਕਰ ਨੇ ਡਾ: ਸਈਅਦ ਅਤੇ ਅਤੇ ਸਮੂਹ ਕਾਰਜਕਾਰਣੀ ਦਾ ਧੰਨਵਾਦ ਕੀਤਾ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …