ਬਰੈਂਪਟਨ/ਸੁਰਿੰਦਰ ਪਾਮਾ
ਸਨੀਵਾਰ ਅਗੱਸਤ 27,2016 ਨੂੰ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਸਾਊਥ ਏਸ਼ੀਅਨ ਸੀਨੀਅਰਜ਼ ਨੇ ਭਾਰਤ ਦੀ ਆਜ਼ਾਦੀ ਦੇ 69 ਸਾਪ ਹੋਣ ਤੇ ਧੂਮਧਾਮ ਨਾਲ ਆਜ਼ਾਦੀ ਦਿਵਸ ਮਨਾਇਆ। ਪਹਿਲਾਂ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਫਿਰ ਬੱਚਿਆਂ ਨੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਭਾਰਤ ਦਾ ਆਜ਼ਾਦੀ ਦਿਵਸ ਮਨਾਊਣ ਦਾ ਆਗਾਜ਼ ਕੀਤਾ।
ਚੌਧਰੀ ਸ਼ੰਗਾਰਾ ਸਿੰਘ ਪ੍ਰਧਾਨ ਨੇ ਆਏ ਹੋਏ ਸੀਨੀਅਰਜ਼ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਤਹਿ ਦਿਲੋਂ ਸਭਨਾਂ ਦਾ ਧੰਨਵਾਦ ਕੀਤਾ। ਬੁਲਾਰਿਆਂ ਵਿੱਚ ਸੀਨੀਅਰ ਕਮਿਊਨਿਟੀ ਲੀਡਰ ਅਵਤਾਰ ਸਿੰਘ ਬੈਂਸ, ਪ੍ਰਧਾਨ ਦੇਵ ਸੂਦ, ਵਤਨ ਸਿੰਘ, ਗੁਰਮੇਲ ਸਿੰਘ ਮਾਂਗਟ, ਸਤਵੰਤ ਸਿੰਘ ਬੋਪਾਰਾਏ, ਸਤਪਾਲ ਸਿੰਘ ਜੌਹਲ, ਪੰਕਜ ਸੰਧੂ, ਰਾਪ ਪ੍ਰਕਾਸ ਪਾਲ ਅਤੇ ਮਕਸੂਦ ਚੌਧਰੀ ਹੁਰਾਂ ਦੇ ਨਾਮ ਵਰਨਣਯੋਗ ਹਨ। ਡ.ਕਰਿਸਟੀ ਡੰਕਨ ਮਨਿਸਟਰ ਔਫ ਸਾਇੰਸ, ਡ. ਸ਼ਫੀਕ ਕਾਦਰੀ ਐਮ.ਪੀ.ਪੀ.ਈਟੋਬੀਕੋ ਨੌਰਥ, ਵਿਕਸੈਂਟ ਕਰਿਸਟਾਨੀ ਡਿਪਟੀ ਮੇਅਰ ਟਾਰੰਟੋ, ਅਵਤਾਰ ਮਿਨਹਾਸ ਸਕੂਲ ਟਰੱਸਟੀ ਹੁਰੀਂ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਪਹੰਚੇ ਹੋਏ ਸਨ। ਚਾਹ ਪਾਣੀ ਦੀ ਸੇਵਾ ਸਵੱਰਨ ਸਿੰਘ ਸੈਨੀ ਚੇਅਰਮੈਨ ਅਤੇ ਗੁਰਮੇਲ ਸਿੰਘ ਡਾਇਰੈਕਟਰ, ਚੌਧਰੀ ਬਲਦੇਵ ਰਾਜ ਹੁਰਾਂ ਨੇ ਵਧੀਆ ਢੰਘ ਨਾਲ ਕੀਤੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …