ਦੋਵੇਂ ਭਰਾ ਗਲੇ ਮਿਲੇ ਤਾਂ ਅੱਖਾਂ ’ਚੋਂ ਆ ਗਏ ਅੱਥਰੂ
ਇਸਲਾਮਾਬਾਦ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ ਇਕ ਵਾਰ ਫਿਰ ਲੰਮੇ ਸਮੇਂ ਤੋਂ ਵਿਛੜੇ ਭਰਾਵਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸੇ ਦੌਰਾਨ 74 ਸਾਲਾਂ ਦੇ ਵਿਛੜੇ ਦੋ ਭਰਾਵਾਂ ਦੀ ਮੁਲਾਕਾਤ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਹੋਈ ਹੈ। ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਬਟਵਾਰੇ ਦੇ ਸਮੇਂ ਇਕ ਦੂਜੇ ਤੋਂ ਵੱਖ ਹੋ ਗਏ ਸਨ। ਦੋਵੇਂ ਭਰਾਵਾਂ ਦੀ ਪਹਿਚਾਣ ਮੁਹੰਮਦ ਸਿਦੀਕ ਅਤੇ ਮੁਹੰਮਦ ਹਬੀਬ ਦੇ ਨਾਮ ਤੋਂ ਹੋਈ ਹੈ। ਜਾਣਕਾਰੀ ਮੁਤਾਬਕ 80 ਸਾਲਾਂ ਦੇ ਮੁਹੰਮਦ ਸਦੀਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ। ਉਹ ਬਟਵਾਰੇ ਦੇ ਸਮੇਂ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਸਨ। ਉਸ ਦੇ ਭਰਾ ਮੁਹੰਮਦ ਹਬੀਬ ਭਾਰਤ ਦੇ ਪੰਜਾਬ ਵਿਚ ਰਹਿੰਦੇ ਹਨ। ਜਦੋਂ ਇਨ੍ਹਾਂ ਦੋਵੇਂ ਭਰਾਵਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਇਕ ਦੂਜੇ ਨੂੰ ਇੰਨੇ ਲੰਮੇ ਸਮੇਂ ਬਾਅਦ ਦੇਖਿਆ ਤਾਂ ਇਨ੍ਹਾਂ ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵੀ ਆ ਗਏ ਅਤੇ ਉਹ ਭਾਵੁਕ ਹੋ ਕੇ ਗਲੇ ਮਿਲੇ। ਇਸੇ ਦੌਰਾਨ ਮੁਹੰਮਦ ਸਦੀਕ ਨੂੰ ਮੁਹੰਮਦ ਹਬੀਬ ਹੌਸਲਾ ਵੀ ਦੇ ਰਹੇ ਹਨ। ਮੁਲਾਕਾਤ ਦੌਰਾਨ ਦੋਵੇਂ ਭਰਾ ਇਕ ਦੂਜੇ ਨੂੰ ਭਾਵੁਕ ਹੋ ਕੇ ਗਲੇ ਮਿਲਦੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਵੀ ਮਿਲ ਚੁੱਕੇ ਹਨ ਦੋ ਦੋਸਤ : ਇਸ ਤੋਂ ਪਹਿਲਾਂ ਵੀ ਦੋ ਵਿਛੜੇ ਦੋਸਤ ਲੰਮੇ ਸਮੇਂ ਬਾਅਦ ਪਿਛਲੇ ਸਾਲ ਕਰਤਾਰਪੁਰ ਕੌਰੀਡੋਰ ਵਿਚ ਮਿਲ ਚੁੱਕੇ ਹਨ। ਭਾਰਤ ਦੇ ਸਰਦਾਰ ਗੋਪਾਲ ਸਿੰਘ ਆਪਣੇ ਬਚਪਨ ਦੇ ਦੋਸਤ ਹੁਣ 91 ਸਾਲ ਦੇ ਮੁਹੰਮਦ ਬਸ਼ੀਰ ਨਾਲੋਂ 1947 ਵਿਚ ਵਿਛੜ ਗਏ ਸਨ। ਇਸ ਸਮੇਂ ਸਰਦਾਰ ਗੋਪਾਲ ਦੀ ਉਮਰ 94 ਸਾਲ, ਜਦਕਿ ਮੁਹੰਮਦ ਬਸ਼ੀਰ ਦੀ ਉਮਰ 91 ਸਾਲ ਹੋ ਚੁੱਕੀ ਹੈ।
Check Also
ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਕਰਕੇ ਗੱਲਬਾਤ ਸ਼ੁਰੂ ਕਰਨ : ਡੋਨਾਲਡ ਟਰੰਪ
ਜ਼ੇਲੈਂਸਕੀ ਨਾਲ ਮੀਟਿੰਗ ਉਪਰੰਤ ਟਰੰਪ ਨੇ ਕੀਤਾ ਐਲਾਨ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਰਾਸ਼ਟਰਪਤੀ …