Breaking News
Home / ਦੁਨੀਆ / ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ

logo-2-1-300x105-3-300x105ਐਮ ਪੀ ਕ੍ਰਿਸਟੀ ਡੰਕਨ, ਐਮ ਪੀ ਪੀ ਸ਼ਫੀਕ ਕਾਦਰੀ ਨੇ ਸ਼ਮੂਲੀਅਤ ਕੀਤੀ
ਕਈ ਸੰਸਥਾਵਾਂ, ਬੁੱਧੀਜੀਵੀਆਂ ਵਲੋਂ ਇੱਕ ਵਾਰ ਫਿਰ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ
ਪਿਛਲੇ ਹਫਤੇ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ ਜਿਸ ਵਿੱਚ ਸੱਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਧਾਲੀਵਾਲ ਨੇਂ ਸਾਰਿਆਂ ਦਾ ਪ੍ਰੋਗਰਾਮ ਵਿੱਚ ਆਉਣ ਲਈ ਧੰਨਵਾਦ ਕੀਤਾ। ਉਹਨਾਂ ਕੈਨੇਡਾ ਦਿਵਸ ‘ਤੇ ਬੋਲਦਿਆਂ ਕਿਹਾ ਕਿ ਕੈਨੇਡਾ 100 ਤੋਂ ਵੱਧ ਕਮਿਊਨਿਟੀਆਂ ਦਾ ਗੁਲਦਸਤਾ ਹੈ ਜਿਸ ਬਹੁਤ ਸਾਰੇਧਰਮਾਂ, ਕਮਿਊਨਿਟੀਆਂ ਦੇ ਲੋਕ ਰਹਿੰਦੇ ਹਨ। ਉਹਨਾਂ ਨੇ ਸੱਭ ਨੂੰ ਤਾਗੀਦ ਕੀਤੀ ਕਿ ਮਾਈਕ ਫੋਰਡ ਨੂੰ ਕੌਂਸਲਰ ਦੀਆਂ ਵੋਟਾਂ ਵਿੱਚ ਜਿਤਾਉਣ ਅਤੇ ਅਵਤਾਰ ਮਿਨਹਾਸ ਨੂੰ ਸਕੂਲ ਟਰੱਸਟੀ ਦੇ ਤੌਰ ‘ਤੇ ਵੋਟ ਪਾ ਕੇ ਜਿਤਾਉ। ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਵੀ ਕੈਨੇਡਾ ਦੇਸ਼ ਦੇ ਚੰਗੇਪਨ ਦੀ ਤਾਰੀਫ ਕਰਦਿਆਂ ਕਿਹਾ ਕਿ ਆਉ ਇਹਨਾਂ ਉਮੀਦਵਾਰਾਂ ਦੀ ਵੋਟਾਂ ਪਾ ਕੇઠ ਮੱਦਦ ਕਰੀਏ। ਸਰਦਾਰ ਘੁਮਾਣ ਵਲੋਂ ਕਵਿਤਾ ‘ਕਿਹਦਾ ਪਿੰਡ ਛੱਡਣ ਨੂੰ ਜੀਅ ਕਰਦਾ’ ਸੁਣਾਕੇ ਜਿੱਥੇ ਕੈਨੇਡਾ ਜਿਹੇ ਦੇਸ਼ ਦੀ ਤਾਰੀਫ ਕੀਤੀ ਉੱਥੇ ਨਾਲ ਹੀ ਇੰਡੀਆ ਅਤੇ ਕੈਨੇਡਾ ਵਿਚਲੇ ਅੰਤਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਗੁਰਦੇਵ ਸਿੰਘ ਮਾਨ ਜੀ ਅਤੇ ਤਰਲੋਕ ਸਿੰਘ ਪੱਡਾ, ਸੁਲੱਖਣ ਸਿੰਘ ਔਜ਼ਲਾ, ਚੌਧਰੀ ਸ਼ਿੰਗਾਰਾ ਸਿੰਘ, ਮਾਸਟਰ ਦਰਸ਼ਨ ਸਿੰਘ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਸੁਲੱਖਣ ਸਿੰਘ ਅਟਵਾਲ ਨੇਂ ਕੈਨੇਡਾ ਦੇ ਇਤਿਹਾਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੰਬਰਵੁੱਡ ਸੀਨੀਅਰ ਕੱਲਬ ਵਿੱਚ ਹਰ ਜਾਤ, ਧਰਮ, ਰੰਗ ਦੇ ਮੈਂਬਰਾਂ ਦਾ ਸਵਾਗਤ ਹੈ ਅਤੇ ਅਵਤਾਰ ਮਿਨਹਾਸ ਹੋਰੀਂ ਵੀ ਹਰ ਜਾਤ, ਧਰਮ, ਰੰਗ ਦੇ ਇਨਸਾਨ ਦੀ ਮੱਦਦ ਕਰਨਾਂ ਆਪਣਾਂ ਫਰਜ਼ ਸਮਝਦੇ ਹਨ। ਇਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਤੋਂ ਬਾਅਦ ਅਸੀਂ ਆਪਣੀਆਂ ਸਮਸਿੱਆਵਾਂ ਬਾਰੇ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦੇ ਹਾਂ। ਸਭ ਬੁਲਾਰਿਆਂ ਨੇ ਕੈਨੇਡਾ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦੇ ਕੇ ਮਾਈਕ ਫੋਰਡ, ਐਮ ਪੀ ਕ੍ਰਿਸਟੀ ਡੰਕਨ, ਐਮ ਪੀ ਪੀ ਸ਼ਫੀਕ ਕਾਦਰੀ ਅਤੇ ਅਵਤਾਰ ਮਿਨਹਾਸ ਜੀ ਸਮੇਤ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੀ ਪੀ ਐਸ ਸਵਾਮੀ ਨਰਾਇਣ ਮੰਦਰ ਵਲੋਂ ਲੱਖਾਂ ਡਾਲਰ ਇਕੱਠੇ ਕਰਨ ਵਾਲੇ ਮਹਿੰਦਰ ਕਾਕਾ ਜੀ ਨੇ ਕਨੇਡਾ ਡੇ ਦੀ ਵਧਾਈ ਦਿੱਤੀ ਕਿਹਾ ਕਿ ਰੱਬ ਨੇ ਕੈਨੇਡਾ ਵਿੱਚ ਸਾਨੂੰ ਬਹੁਤ ਖੁਸ਼ੀਆਂ ਦਿੱਤੀਆਂ ਹਨ ਤੇ ਸਾਡੀਆਂ ਖੁਸ਼ੀਆਂ ਹੋਰ ਵਧਣ।
ਕੈਨੇਡਾ ਦਿਵਸ ਬਾਰੇ ਐਮ ਪੀ ਸ਼ਫੀਕ ਕਾਦਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਐਮ ਪੀ ਮੈਡਮ ਕ੍ਰਿਸਟੀ ਡੰਕਨ ਦਾ ਵੀ ਧੰਨਵਾਦ ਕੀਤਾ ਕਿ ਉਹ ਕਮਿਊਨਿਟੀ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਂਦੇ ਹਨ. ਲਿਬਰਲ ਸਰਕਾਰ ਬਾਰੇ ਉਹਨਾਂ ਕਿਹਾ ਕਿ ਇਹ ਸਰਕਾਰ ਘੱਟ ਟੈਕਸ, ਕੰਮਾਂ ਵਿੱਚ ਵਾਧਾ ਅਤੇ ਕਮਿਊਨਿਟੀ ਇਨਵੈਸਟਮੈਂਟ ਜਿਹੇ ਕੰਮ ਕਰਕੇ ਪ੍ਰਸਿੱਧੀ ਹਾਸਿਲ ਕਰ ਰਹੀ ਹੈ। ਮਰਹੂਮ ਰਾਬ ਫੋਰਡ ਦੇ ਚੰਗੇ ਕੰਮਾਂ ਦਾ ਜਿਕਰ ਕਰਦਿਆਂ ਉਹਨਾਂ ਨੇਂ ਰੌਬ ਫੋਰਡ ਦੇ ਭਰਾ ਡਗ ਫੋਰਡ, ਭਤੀਜੇ ਮਾਈਕ ਫੋਰਡ ਅਤੇ ਦੋਸਤ ਅਵਤਾਰ ਮਿਨਹਾਸ ਜਿਹੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਕਿ ਉਹ ਏਕਤਾ ਨਾਲ ਕੰਮ ਕਰਨ ਨੂੰ ਤਰਜ਼ੀਹ ਦੇਣ.ਇਸਦੇ ਨਾਲ ਹੀ ਉਹਨਾਂ ਨੇਂ ਜਦੋਂ ਲਿਬਰਲ ਸਰਕਾਰ ਦੁਆਰਾ 400 ਮਿਲੀਅਨ ਡਾਲਰ ਹਸਪਤਾਲਾਂ ਤੇ 200 ਮਿਲੀਅਨ ਡਾਲਰ ਟਰਾਂਸਪੋਰਟੇਸ਼ਨ ਤੇ ਖਰਚਣ ਦਾ ਜਿਕਰ ਕੀਤਾ ਤਾਂ ਸੱਭ ਨੇ ਉਹਨਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ.ਨਾਲ ਹੀ ਉਹਨਾਂ ਇਹ ਵੀ ਯਾਦ ਕਰਵਾਇਆ ਕਿ ਕਿਸ ਤਰ੍ਹਾਂ ਇੰਡੀਆ ਅਤੇ ਦੂਸਰੇ ਦੇਸ਼ਾਂ ਵਿੱਚ ਸਿਫਾਰਿਸ਼, ਰਿਸ਼ਵਤ ਨਾਲ ਕੰਮ ਹੁੰਦੇ ਹਨ ਪਰ ਚੰਗੀ ਗੱਲ ਹੈ ਕਿ ਕਨੇਡਾ ਇਹਨਾਂ ਸਮੱਸਿਆਵਾਂ ਤੋਂ ਬਚਿਆ ਹੋਇਆ ਹੈ। ਉਹਨਾਂ ਇਹ ਵੀ ਕਿਹਾ ਕਿ ਆਉ ਸਾਰੇ ਐਮ ਪੀ,ਐਮ ਪੀ ਪੀ, ਕੌਂਸਲਰ ਅਤੇ ਸਕੂਲ ਟਰੱਸਟੀਜ਼ ਇਕੱਠੇ ਹੋ ਕੇ ਕੰਮ ਕਰੀਏ.ਇਸ ਕਨੇਡਾ ਦਿਵਸ ਪ੍ਰੋਗਰਾਮ ਵਿੱਚ ਮੈਡਮ ਕ੍ਰਿਸਟੀ ਡੰਕਨ ਨੇ ਵੀ ਸੱਭ ਨੂੰ ਕਨੇਡਾ ਡੇ ਦੀ ਵਧਾਈ ਦਿੱਤੀ। ਇੰਡੀਅਨ ਕੋਂਸਲੇਟ ਜਨਰਲ ਟੋਰਾਂਟੋ ਸ਼੍ਰੀ ਦਿਨੇਸ਼ ਭਾਟੀਆ ਜੀ ਨੇ ਵੀ ਕੈਨੇਡਾ ਜਿਹੇ ਮੁਲਕ ਦੀ ਤਾਰੀਫ ਕੀਤੀ ਅਤੇ ਦੋਹਾਂ ਕਲਚਰਾਂ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ। ਸਿਟੀ ਕੌਂਸਲਰ ਉਮੀਦਵਾਰ ਮਾਈਕ ਫੋਰਡ ਨੇ ਵੀ ਕੈਨੇਡਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵੋਟਾਂ ਪਾ ਕੇ ਜਿਤਾਉਣ ਦੀ ਬੇਨਤੀ ਕੀਤੀ.ਵਾਰਡ ਨੰ 1 ਤੋਂ ਸਕੂਲ ਟਰੱਸਟੀਜ਼ ਉਮੀਦਵਾਰ ਅਵਤਾਰ ਮਿਨਹਾਸ ਜੀ ਨੇ ਕੈਨੇਡਾ ਦਿਵਸ ਤੇ ਸੱਭ ਨੂੰ ਵਧਾਈ ਦਿੱਤੀ ਅਤੇ ਬੇਨਤੀ ਕੀਤੀ ਕਿ ੳਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ ਤਾਂ ਜੋ ਉਹ ਸਕੂਲ ਟਰਸੱਟੀਜ਼ ਦੀ ਚੋਣ ਜਿੱਤ ਕੇ ਕੈਨੇਡਾ ਦੇਸ਼ ਦੀ ਸੇਵਾ ਹੋਰ ਵਧੀਆ ਢੰਗ ਨਾਲ ਕਰ ਸਕਣ। ਪ੍ਰੋਗਰਾਮ ਦੇ ਅੰਤ ਵਿੱਚ ਹੰਬਰਵੁੱਡ ਸੀਨੀਅਰ ਕਲੱਬ ਦੇ ਨੁਮਾਇੰਦਿਆਂ ਨੇ ਇਕ ਵਾਰ ਫਿਰ ਸੱਭ ਦਾ ਕਨੇਡਾ ਦਿਵਸ ਪ੍ਰੋਗਰਾਮ ਵਿੱਚ ਆਉਣ ਦਾ ਧੰਨਵਾਦ ਕੀਤਾ ਅਤੇ ਸੱਭ ਨੂੰ ਯਾਦ ਕਰਵਾਇਆ ਕਿ ਉਹ 25 ਜੁਲਾਈ ਦਿਨ ਸੋਮਵਾਰ ਨੂੰ, ਈਟੋਬੀਕੋਕ ਵਾਰਡ 1 ਤੋਂ ਮਾਈਕ ਫੋਰਡ ਜੀ ਨੂੰ ਸਿਟੀ ਕੌਂਸਲਰ ਲਈ ਅਤੇ ਅਵਤਾਰ ਮਿਨਹਾਸ ਜੀ ਨੂੰ ਸਕੂਲ ਟਰੱਸਟੀ ਲਈ,ਵੋਟਾਂ ਪਾ ਕੇ ਕਾਮਯਾਬ ਬਣਾਉਣ।                       (ਡੇਵਿਡ ਝਮੱਟ)

Check Also

ਸਿੰਧ ਜਲ ਸੰਧੀ ਸਬੰਧੀ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਸੁਝਾਅ

ਪਾਣੀ ਦੇ ਮੁੱਦੇ ‘ਤੇ ਗੱਲਬਾਤ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇ : ਭਾਰਤ ਪਾਕਿ ਦਾ ਕਹਿਣਾ – …