ਹਰਜੀਤ ਬੇਦੀ
ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਦੇ ਦੁੱਖ ਦਰਦਾਂ ਦੀ ਬਾਤ ਪਾਉਂਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਰਾਹ ਦਰਸਾਉਂਦੇ ਡਾ: ਅਜਮੇਰ ਔਲਖ ਭਾਵੇਂ ਸਰੀਰਕ ਤੌਰ ‘ਤੇ ਸਾਨੂੰ ਛੱਡ ਗਏ ਹਨ ਪਰ ਉਹਨਾਂ ਦੀ ਕਲਮ ਚੋਂ ਨਿੱਕਲੇ ਸ਼ਬਦ ਅਤੇ ਉਹਨਾਂ ਦੀ ਜੀਵੰਤ ਨਾਟਕੀ ਪੇਸ਼ਕਾਰੀ ਨੂੰ ਲੋਕ ਕਦੇ ਨਹੀਂ ਭੁੱਲਣਗੇ। ਉਹਨਾਂ ਦੀ ਕਲਮ ਨੂੰ ਜਿੱਥੇ ਕਿਰਤੀ, ਮਜਦੂਰਾਂ, ਕਿਸਾਨਾ, ਔਰਤਾਂ ਤੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੀ ਹੋਣ ਕਾਰਨ ਲੋਕਾਂ ਦਾ ਬੇਸ਼ੁਮਾਰ ਪਿਆਰ ਹਾਸਲ ਹੋਇਆ ਉੱਥੇ ਹੀ ਲੋਕ ਵਿਰੋਧੀ ਸ਼ਕਤੀਆਂ ਨੂੰ ਇਹ ਕਲਮ ਕੰਡੇ ਵਾਂਗੂ ਚੁਭਦੀ ਵੀ ਸੀ। ਜਿਸ ਕਾਰਣ ਡਾ: ਔਲਖ ਨੂੰ ਬਹੁਤ ਵਾਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਇੱਥੋਂ ਤੱਕ ਕਿ ਜੇਲ੍ਹ ਵੀ ਜਾਣਾ ਪਿਆ। ਪਰ ਉਸ ਨੇ ਇਹਨਾਂ ਮੁਸੀਬਤਾਂ ਨੂੰ ਬੜੇ ਸਿਰੜ ਅਤੇ ਸਿਦਕਦਿਲੀ ਨਾਲ ਝੱਲਿਆ।
ਡਾ: ਔਲਖ ਦੇ ਨਾਟਕਾਂ ਦਾ ਵਿਸ਼ਾ ਆਮਤੌਰ ਤੇ ਪੇਂਡੂ ਜੀਵਣ ਨਾਲ ਸਬੰਧਤ ਹੈ। ਪਿੰਡਾਂ ਵਿੱਚ ਤਾਂ ਉਸਦੇ ਨਾਟਕ ਮਕਬੂਲ ਹੋਣੇ ਹੀ ਸਨ ਪਰ ਉਸ ਦੇ ਨਾਟਕਾਂ ਨੇ ਯੂਨੀਵਰਸਟੀਆਂ ਦੇ ਨਾਟਕ ਮੁਕਾਬਲਿਆਂ ਵਿੱਚ ਆਪਣੀ ਧਾਂਕ ਜਮਾਈ। ਪਹਿਲੀ ਵਾਰ ਉਸਦਾ ਅਜਿਹਾ ਮੁਕਾਬਲਾ ਚੰਡੀਗੜ੍ਹ ਵਿੱਚ ਹੋਇਆ ਜਿੱਥੇ ਸਥਾਪਤ ਨਾਟਕਕਾਰਾਂ ਨੇ ਵੱਡੇ ਵੱਡੇ ਸੈੱਟ ਲਾ ਕੇ ਆਪਣੇ ਨਾਟਕ ਖੇਡੇ। ਪਰ ਡਾ: ਔਲਖ ਦੀ ਟੀਮ ਦੁਆਰਾ ਸਿਰਫ ਇੱਕ ਖੁੰਢ ਰੱਖ ਕੇ ਕੀਤੀ ਸਟੇਜ ਸੱਜਾ ਨਾਲ ਖੇਡੇ ਨਾਟਕ ‘ ਬਿਗਾਨੇ ਬੋਹੜ ਦੀ ਛਾਂ’ ਨੇ ਧੁੰਮਾਂ ਪਾ ਦਿੱਤੀਆ। ਜਿਸਦੀ ਚਰਚਾ ਸਿਰਫ ਪੰਜਾਬੀ ਪਰੈੱਸ ਹੀ ਨਹੀਂ ਸਗੋਂ ਕੌਮੀ ਪੱਧਰ ਤੇ ਹੋਈ। ਇਹ ਸੀ ਉਸ ਦੇ ਨਾਟਕਾਂ ਦੇ ਵਿਸ਼ੇ ਅਤੇ ਪੇਸ਼ਕਾਰੀ ਦਾ ਕਮਾਲ। ਉਸ ਦੇ ਹੋਰ ਨਾਟਕ ‘ ਇੱਕ ਰਮਾਇਣ ਹੋਰ’, ‘ਕਿਹਰ ਸਿੰਘ ਦੀ ਮੌਤ’, ‘ਇੱਕ ਸੀ ਦਰਿਆ’, ‘ ਸੁੱਕੀ ਕੁ%E