Breaking News
Home / ਪੰਜਾਬ / ਵਿਦਿਆਰਥੀਆਂ ‘ਚ ਘਿਰੇ ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਵਿਦਿਆਰਥੀਆਂ ‘ਚ ਘਿਰੇ ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਜੈਤੋ ‘ਚ ਯੂਨੀਵਰਸਿਟੀ ਕੈਂਪਸ ਵਿਚ ਐਸਐਚਓ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀ
ਜੈਤੋ/ਬਿਊਰੋ ਨਿਊਜ਼ : ਜੈਤੋ ਦੇ ਯੂਨੀਵਰਸਿਟੀ ਕਾਲਜ ਵਿੱਚ ਜੈਤੋ ਦੇ ਐਸਐਚਓ ਗੁਰਜੀਤ ਸਿੰਘ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦੌਰਾਨ ਭੇਤਭਰੀ ਹਾਲਤ ਵਿਚ ਗੋਲੀ ਲੱਗਣ ਨਾਲ ਡੀਐਸਪੀ, ਜੈਤੋ ਬਲਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਗੰਨਮੈਨ ਲਾਲ ਸਿੰਘ ਦੀ ਵੀ ਬਾਅਦ ‘ਚ ਮੌਤ ਹੋ ਗਈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਵਿਚ ਦਾਖ਼ਲ ਕਰਾਇਆ ਗਿਆ ਸੀ। ਜੈਤੋ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।ਜਾਣਕਾਰੀ ਮੁਤਾਬਕ 12 ਜਨਵਰੀ ਨੂੰ ਐਸਐਚਓ ਗੁਰਜੀਤ ਸਿੰਘ ਨੇ ਕਾਲਜ ਦੇ ਦੋ ਵਿਦਿਆਰਥੀਆਂ ਤੇ ਇਕ ਵਿਦਿਆਰਥਣ ਦੀ ਥਾਣੇ ਲਿਜਾ ਕੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ।
ਵਿਦਿਆਰਥੀਆਂ ਵੱਲੋਂ ਇਹ ਮਾਮਲਾ ਪੁਲਿਸ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਐਸਐਚਓ ਵਿਰੁੱਧ ਕੋਈ ਕਾਰਵਾਈ ਨਾ ਹੋਣ ‘ਤੇ ਸੋਮਵਾਰ ਨੂੰ ਇਨਕਲਾਬੀ ਵਿਦਿਆਰਥੀ ਮੰਚ ਵੱਲੋਂ ਕਾਲਜ ਵਿਚ ਧਰਨਾ ਦਿੱਤਾ ਗਿਆ ਸੀ। ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸਮਰਥਨ ਦਿੱਤਾ ਸੀ। ਇਸ ਦੌਰਾਨ ਕਾਲਜ ਵਿਦਿਆਰਥੀਆਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਡੀਆਈਜੀ ਨੇ ਕਿਹਾ ਕਿ ਰੋਸ ਮੁਜ਼ਾਹਰੇ ਵਿਚ ਡੀਐਸਪੀ ਵੱਲੋਂ ਖੁਦ ਨੂੰ ਗੋਲੀ ਮਾਰਨ ਦੇ ਮਾਮਲੇ ਦੀ ਵਿਭਾਗ ਪੜਤਾਲ ਕਰ ਰਿਹਾ ਹੈ।
ਇਸ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਡੀਐਸਪੀ ਬਲਜਿੰਦਰ ਸਿੰਘ ਰਾਜਪੁਰਾ (ਪਟਿਆਲਾ) ਦਾ ਵਸਨੀਕ ਸੀ। ਫ਼ਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਡੀਐਸਪੀ ਸੰਧੂ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੜਤਾਲ ਮੁਕੰਮਲ ਹੋਣ ਬਾਅਦ ਇਸ ਮਾਮਲੇ ਵਿਚ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਡੀਆਈਜੀ ਰਜਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਪੜਤਾਲ ਕਰ ਰਹੀ ਹੈ ਕਿ ਆਖਿਰ ਡੀਐਸਪੀ ਨੇ ਖ਼ੁਦ ਨੂੰ ਕਿਹੜੇ ਹਾਲਾਤ ਵਿਚ ਤੇ ਕਿਉਂ ਗੋਲੀ ਮਾਰੀ? ਪੁਲਿਸ ਪਹਿਲਾਂ ਡੀਐਸਪੀ ਦੀ ਮੌਤ ਨੂੰ ਕਤਲ ਵਜੋਂ ਪੇਸ਼ ਕਰ ਰਹੀ ਸੀ ਪਰ ਸੋਸ਼ਲ ਮੀਡੀਆ ‘ਤੇ ਸਮੁੱਚੀ ਘਟਨਾ ਦੀ ਵੀਡੀਓ ਜਨਤਕ ਹੋਣ ਬਾਅਦ ਪੁਲਿਸ ਨੂੰ ਆਪਣਾ ਪੱਖ ਬਦਲਣਾ ਪਿਆ। ਇਸ ਕਾਰਨ ਪੁਲਿਸ ਨੇ ਘਟਨਾ ਤੋਂ ਸੱਤ ਘੰਟੇ ਬਾਅਦ ਵੀ ਕਿਸੇ ਵਿਅਕਤੀ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ।
ਡੀਐਸਪੀ : ਗੋਲੀ ਮਾਰ ਲਵਾਂ, ਆਵਾਜ਼ ਆਈ : ਮਾਰ ਲਵੋ
ਵੀਡੀਓ ਵਿਚ ਦਿਸ ਰਿਹਾ ਹੈ ਕਿ ਮਾਈਕ ‘ਤੇ ਭਾਸ਼ਣ ਦੇ ਰਹੇ ਨੌਜਵਾਨ ਨੂੰ ਕਿਸੇ ਨੇ ਕਿਹਾ ਕਿ, ਉਹ ਤੇਰੇ ਗੋਲੀ ਮਾਰ ਦੇਣਗੇ।’ ਨੌਜਵਾਨ ਨੇ ਕਿਹਾ, ਕਿਸ ਤਰ੍ਹਾਂ ਕੋਈ ਗੋਲੀ ਮਾਰ ਦੇਵੇਗਾ।’ ਇਸੇ ਦੌਰਾਨ ਡੀਐਸਪੀ ਪ੍ਰਦਰਸ਼ਨਕਾਰੀਆਂ ਵਿਚ ਆ ਖੜ੍ਹੇ ਹੁੰਦੇ ਹਨ। ਇਕ ਨੌਜਵਾਨ ਕਹਿੰਦਾ ਹੈ, ‘ਪੁਲਿਸ ਇਕਤਰਫਾ ਕਾਰਵਾਈ ਕਰ ਰਹੀ ਹੈ, ਇਹੋ ਜਿਹੀ ਪੁਲਿਸ ਨੂੰ ਗੋਲੀ ਮਾਰ ਲੈਣੀ ਚਾਹੀਦੀ ਹੈ।’ ਇਸ ‘ਤੇ ਡੀਐਸਪੀ ਨੇ ਪਿਸਤੌਲ ਕੰਨ ਨੇੜੇ ਕੀਤੀ ਤਾਂ ਕਿਹਾ, ‘ਗੋਲੀ ਮਾਰ ਲਵਾਂ’। ਨੌਜਵਾਨ ਕਹਿੰਦਾ ਹੈ, ‘ਮਾਰ ਲਵੋ’। ਫਿਰ ਅਚਾਨਕ ਗੋਲੀ ਚੱਲ ਜਾਂਦੀ ਹੈ।
6 ਮਹੀਨੇ ਪਹਿਲਾਂ ਹੀ ਬਣੇ ਸਨ ਡੀਐਸਪੀ
ਬਲਜਿੰਦਰ ਸਿੰਘ ਸੰਧੂ ਪਟਿਆਲਾ ਦੇ ਆਜ਼ਾਦ ਨਗਰ ਇਲਾਕੇ ਵਿਚ ਰਹਿਣ ਵਾਲੇ ਸਨ। ਉਹ 1993 ਵਿਚ ਏਐਸਆਈ ਭਰਤੀ ਹੋਏ ਸਨ। ਕਰੀਬ 6 ਮਹੀਨੇ ਪਹਿਲਾਂ ਪੋਸਟਿੰਗ ਜੈਤੋ ਵਿਚ ਹੋਈ ਸੀ। ਪਰਿਵਾਰ ‘ਚ ਉਨ੍ਹਾਂ ਦੇ ਪਿਤਾ ਰਿਟਾਇਰਡ ਆਰਮੀ ਅਫਸਰ ਦੇਵ ਸਿੰਘ, ਮਾਤਾ ਚਰਨਜੀਤ ਕੌਰ, ਪਤਨੀ ਕੁਲਵਿੰਦਰ ਕੌਰ ਤੇ ਇਕ ਬੇਟਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਲਜਿੰਦਰ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਡੀਐਸਪੀ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦੀ ਪੜਤਾਲ ਜਾਰੀ: ਡੀਆਈਜੀઠ
ਫ਼ਰੀਦਕੋਟ : ਫਿਰੋਜ਼ਪੁਰ ਰੇਂਜ ਦੇ ਡੀਆਈਜੀ ਰਜਿੰਦਰ ਕੁਮਾਰ ਨੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਡੀਐਸਪੀ ਬਲਜਿੰਦਰ ਸਿੰਘ ਸੰਧੂ ਦੇ ਗੰਨਮੈਨ ਲਾਲ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਡੀਐਸਪੀ ਸੰਧੂ ਦੀ ਮੌਤ ਹੋ ਗਈ ਹੈ ਅਤੇ ਗੰਨਮੈਨ ਲਾਲ ਸਿੰਘ ઠਇਕ ਗੁੱਟ ਧਰਨਾਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਲਈ ਅੱਗੇ ਆ ਗਿਆ। ਦੋਹਾਂ ਧਿਰਾਂ ਦੇ ਸੰਭਾਵੀਂ ਟਕਰਾਅ ਨੂੰ ਰੋਕਣ ਲਈ ਡੀਐਸਪੀ ਸੰਧੂ ਵਿਚਾਲੇ ਆ ਗਏ। ਇਥੇ ਮੱਚੇ ਘੜਮੱਸ ਦੌਰਾਨ ਗੋਲੀ ਚੱਲੀ, ਜੋ ਡੀਐਸਪੀ ਦੇ ਸਿਰ ‘ਚੋਂ ਲੰਘਦੀ ਹੋਈ ਕੋਲ ਖੜ੍ਹੇ ਗੰਨਮੈਨ ਲਾਲ ਸਿੰਘ ਦੇ ਵੱਜੀ। ਦੋਹੇਂ ਜ਼ਮੀਨ ‘ਤੇ ਡਿੱਗ ਪਏ ਅਤੇ ਭਗਦੜ ਮੱਚ ਗਈ। ਡੀਐਸਪੀ ਸੰਧੂ ਅਤੇ ਗੰਨਮੈਨ ਨੂੰ ਮੈਡੀਕਲ ਕਾਲਜ, ਫ਼ਰੀਦਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀਐਸਪੀ ਨੂੰ ਮ੍ਰਿਤਕ ਐਲਾਨ ਦਿੱਤਾ। ਜਿੱਥੇ ਇਸ ਮੌੇਕ ‘ਤੇ ਜ਼ਖਮੀ ਹੋਏ ਗੰਨਮੈਨ ਦੀ ਵੀ ਬਾਅਦ ਵਿਚ ਮੌਤ ਹੋ ਗਈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …