Breaking News
Home / ਪੰਜਾਬ / ਪੰਜਾਬ ਦੇ ਉੱਘੇ ਖੇਤੀਬਾੜੀ ਵਿਗਿਆਨੀ ਕਾਲਕਟ ਦਾ ਦੇਹਾਂਤ

ਪੰਜਾਬ ਦੇ ਉੱਘੇ ਖੇਤੀਬਾੜੀ ਵਿਗਿਆਨੀ ਕਾਲਕਟ ਦਾ ਦੇਹਾਂਤ

ਚੰਡੀਗੜ੍ਹ: ਪੰਜਾਬ ਦੇ ਉੱਘੇ ਖੇਤੀ ਵਿਗਿਆਨੀ ਡਾਕਟਰ ਗੁਰਚਰਨ ਸਿੰਘ ਕਾਲਕਟ ਦੀ ਮੌਤ ਹੋਈ ਹੈ। 92 ਸਾਲ ਦੇ ਡਾਕਟਰ ਕਾਲਕਟ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਲਕਟ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਬਾਨੀ ਚੇਅਰਮੈਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪਦਮਸ੍ਰੀ ਤੇ ਪਦਮ ਭੂਸ਼ਨ ਐਵਾਰਡ ਜੇਤੂ ਡਾਕਟਰ ਕਾਲਕਟ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਕਾਲਕਟ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਣਥੱਕ ਕੰਮ ਕਰਨ ਤੋਂ ਇਲਾਵਾ ਖੇਤੀਬਾੜੀ ਉਤਪਾਦਨ ਵਿੱਚ ਮਿਆਰੀ ਅਤੇ ਮਿਕਦਾਰੀ ਉਤਪਾਦਨ ਦੇ ਵਾਧੇ ਵਾਸਤੇ ਨਵੇਂ ਖੇਤੀ ਅਮਲਾਂ ਨੂੰ ਲਾਗੂ ਕੀਤਾ।

Check Also

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਖੁੱਲ੍ਹੀ ਜਨਤਕ ਬਹਿਸ ਦੀ ਚੁਣੌਤੀ

ਕਿਹਾ : ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਿਖਾਉਣਗੇ ਸਬਕ …