ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਗਾਇਕ ਤੇ ਫਿਲਮ ‘ਜੁਗਨੀ ਹੱਥ ਕਿਸੇ ਨਈਂ ਆਉਣੀ’ ਦੇ ਸਹਿ ਕਲਾਕਾਰ ਕੇ ਐਸ ਮੱਖਣ ਫਿਲਮ ਲਈ ਹੋਈ ਫੰਡਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਪੁੱਛਗਿੱਛ ਲਗਭਗ 9 ਘੰਟੇ ਹੋਈ। ਉਹਨਾਂ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਉਹਨਾਂ ਤੋਂ ਫਿਲਮ ਦੇ ਨਿਰਮਾਤਾ ਤੇ ਹੋਰ ਕਲਾਕਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।
ਜਦੋਂ ਮੱਖਣ ਕੋਲੋਂ ਪੁੱਛਿਆ ਗਿਆ ਕਿ ਫਿਲਮ 2012 ਵਿਚ ਬਣ ਗਈ ਸੀ ਪਰ ਇੰਨੀ ਦੇਰ ਨਾਲ ਰਿਲੀਜ਼ ਕਿਉਂ ਹੋ ਰਹੀ ਹੈ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸ ਫਿਲਮ ਦੇ ਦੋ ਕਲਾਕਾਰਾਂ ਦੀ ਮੌਤ ਹੋ ਗਈ, ਫਿਰ ਭੋਲਾ ਨੂੰ ਜੇਲ੍ਹ ਹੋ ਗਈ। ਸੰਗੀਤ ਤੇ ਕੁਝ ਤਕਨੀਕੀ ਕਾਰਨ ਸਨ, ਜਿਨ੍ਹਾਂ ਕਰਕੇ ਫਿਲਮ ਰਿਲੀਜ਼ ਨਹੀਂ ਹੋ ਸਕੀ। ਕੇ ਐਸ ਮੱਖਣ ਦੇ ਵਕੀਲ ਗੁਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਈਡੀ ਨੇ ਸੱਦਿਆ ਸੀ ਪਰ ਇਹ ਨਹੀਂ ਦੱਸਿਆ ਗਿਆ ਕਿ ਕਿਸ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …