14.3 C
Toronto
Thursday, September 18, 2025
spot_img
Homeਪੰਜਾਬਪੁਲਿਸ ਨੇ ਨਕਲੀ ਆਈ ਪੀ ਐਸ ਅਧਿਕਾਰੀ ਫੜਿਆ

ਪੁਲਿਸ ਨੇ ਨਕਲੀ ਆਈ ਪੀ ਐਸ ਅਧਿਕਾਰੀ ਫੜਿਆ

ਅਫ਼ਸਰ ਬਣਕੇ ਸੁਖਬੀਰ ਬਾਦਲ ਸਣੇ ਕਈਆਂ ਨਾਲ ਕੀਤੀ ਚਤੁਰਾਈ
ਲੁਧਿਆਣਾ : ਸੁਖਬੀਰ ਬਾਦਲ ਸਮੇਤ ਕਈ ਆਗੂਆਂ ਨਾਲ ਹੇਰਾਫੇਰੀ ਕਰਨ ਵਾਲੇ ਨਕਲੀ ਆਈ.ਪੀ.ਐਸ. ਅਧਿਕਾਰੀ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ। ਲੁਧਿਆਣਾ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦੇ ਸ਼ੌਕ ਤੇ ਕਾਰਨਾਮੇ ਸਾਂਝੇ ਕੀਤੇ। ਇਸ ਨਕਲੀ ਆਈ.ਪੀ.ਐਸ.ਅਧਿਕਾਰੀ ਵਿਰੁੱਧ ਚਾਰ ਲੱਖ ਰੁਪਏ ਦੀ ਠੱਗੀ ਦੀ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ। ਮੁਲਜ਼ਮ ਰੁਪਿੰਦਰ ਸਿੰਘ ਡੇਢ ਸਾਲ ਤੋਂ ਆਪਣੇ ਆਪ ਨੂੰ ਯੂ.ਪੀ.ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਦੱਸਦਾ ਸੀ। ਉਹ ਆਪਣੀ ਚਤੁਰਾਈ ਨਾਲ ਸੁਖਬੀਰ ਬਾਦਲ ਵਰਗੇ ਵੱਡੇ ਸਿਆਸਤਦਾਨਾਂ ਨਾਲ ਤਸਵੀਰਾਂ ਖਿਚਵਾ ਲੈਂਦਾ ਹੈ। ਉਸ ਨੇ ਘਰ ਵਿੱਚ ਕਈ ਵੱਡੇ ਆਗੂਆਂ ਨਾਲ ਵੱਡੀਆਂ-ਵੱਡੀਆਂ ਫ਼ੋਟੋਆਂ ਲਾਈਆਂ ਹੋਈਆਂ ਹਨ। ਲੁਧਿਆਣਾ ਦੇ ਏਡੀਸੀਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਕਲੀ ਅਧਿਕਾਰੀ ਕੋਲੋਂ ਨੀਲੀ ਬੱਤੀ, ਲਾਇਸੰਸੀ ਰਿਵਾਲਵਰ, ਕਈ ਜੋੜੇ ਵਰਦੀ, ਵਰਦੀ ‘ਤੇ ਲੱਗਣ ਵਾਲੇ ਸਿਤਾਰੇ ਤੇ ਫੀਤੀਆਂ ਬਰਾਮਦ ਕੀਤੀਆਂ ਹਨ।

RELATED ARTICLES
POPULAR POSTS