20.1 C
Toronto
Saturday, August 22, 2026
spot_img
Homeਪੰਜਾਬਢੇਸੀ ਵਲੋਂ ਲੰਡਨ-ਅੰਮ੍ਰਿਤਸਰ ਉਡਾਣ ਸ਼ੁਰੂ ਕਰਨ ਲਈ ਯੂ.ਕੇ.ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ

ਢੇਸੀ ਵਲੋਂ ਲੰਡਨ-ਅੰਮ੍ਰਿਤਸਰ ਉਡਾਣ ਸ਼ੁਰੂ ਕਰਨ ਲਈ ਯੂ.ਕੇ.ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ

ਢੇਸੀ ਵਲੋਂ ਲੰਡਨ-ਅੰਮ੍ਰਿਤਸਰ ਉਡਾਣ ਸ਼ੁਰੂ ਕਰਨ ਲਈ ਯੂ.ਕੇ.ਦੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤਚੰਡੀਗੜ੍ਹ/ਬਿਊਰੋ ਨਿਊਜ਼ : ਸੰਸਦੀ ਹਲਕਾ ਸਲੋਹ, ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੰਦਨ ਵਿਖੇ ਬਰਤਾਨਵੀ ਸੰਸਦ ਵਿੱਚ ਹਵਾਬਾਜੀ ਤੇ ਕੌਮਾਂਤਰੀ ਟਰਾਂਸਪੋਰਟ ਮੰਤਰੀ ਬੈਰੋਨੈਸ ਵੇਅਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਢੇਸੀ ਨੇ ਲੰਡਨ- ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਬਰਤਾਨੀਆ ਨੂੰ ਸੈਰ-ਸਪਾਟੇ, ਸੱਭਿਆਚਾਰਕ ਗਤੀਵਿਧੀਆਂ ਅਤੇ ਵਪਾਰਕ ਤੌਰ ‘ਤੇ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਮਈ 2019 ਵਿੱਚ, ਭਾਰਤ ਦੇ ਸੈਂਟਰ ਫਾਰ ਏਸ਼ੀਆ ਪੈਸੀਫਿਕ ਏਵੀਏਸ਼ਨ (ਸੀ.ਏ.ਪੀ.ਏ.) ਨੇ ਐਲਾਨ ਕੀਤਾ ਕਿ ਭਾਰਤ ਅਤੇ ਯੂਰਪ ਵਿਚਕਾਰ ਸਿੱਧੀ ਹਵਾਈ ਸੇਵਾ ਲਈ ਇੰਟਰਨੈਟ ਉੱਪਰ ਸਭ ਤੋਂ ਵੱਧ ਅੰਮ੍ਰਿਤਸਰ-ਹੀਥਰੋ ਰੂਟ ਲਈ ਭਾਲ ਕੀਤੀ ਗਈ। ਢੇਸੀ ਨੇ ਕਿਹਾ ਕਿ 2018 ਤੋਂ ઠਬਰਤਾਨੀਆ ਵਿਚ ਲੰਡਨ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਯੂਕੇ ਦੇ ਸੰਸਦ ਮੈਂਬਰਾਂ ਤੋਂ ਵੀ ਹਮਾਇਤ ਹਾਸਲ ਹੋਈ ਹੈ। ਇਸ ਹਵਾਈ ਰੂਟ ਨੂੰ ਮੁੜ ਸ਼ੁਰੂ ਕਰਵਾਉਣ ਸਬੰਧੀ ਇਸ ਪਹਿਲਕਦਮੀ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਸਮਰਥਨ ਮਿਲਿਆ ਹੈ ਅਤੇ ਕੌਮਾਂਤਰੀ ਮੀਡੀਆ ਵੱਲੋਂ ਵੀ ਚੰਗਾ ਹੁੰਗਾਰਾ ਪ੍ਰਾਪਤ ਹੋਇਆ ਹੈ।
ਇਸ ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ઠਨੇ ਮੰਤਰੀ ਨੂੰ ਦੱਸਿਆ ਕਿ ਸੰਸਾਰ ਭਰ ਵਿੱਚੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਯਾਤਰੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਉਂਦੇ ਹਨ। ਲੰਡਨ ਇਕ ਗਲੋਬਲ ਧੁਰਾ ਹੈ ਅਤੇ ਯੂ.ਕੇ. ਤੋਂ ਅੰਮ੍ਰਿਤਸਰ ਆਉਣ-ਜਾਣ ਵਾਲੇ ਸ਼ਰਧਾਲੂਆਂ ਵਿਚੋਂ ਜ਼ਿਆਦਾਤਰ ਪੰਜਾਬੀ ਲੰਡਨ ਵਿਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

RELATED ARTICLES
POPULAR POSTS