11 C
Toronto
Saturday, October 18, 2025
spot_img
Homeਕੈਨੇਡਾਬਰੈਂਪਟਨ ਸਾਊਥ ਨੂੰ ਮਿਲ ਰਹੀ ਹੈ 1.4 ਮਿਲੀਅਨ ਡਾਲਰ ਦੇ ਕਰੀਬ ਫ਼ੈੱਡਰਲ...

ਬਰੈਂਪਟਨ ਸਾਊਥ ਨੂੰ ਮਿਲ ਰਹੀ ਹੈ 1.4 ਮਿਲੀਅਨ ਡਾਲਰ ਦੇ ਕਰੀਬ ਫ਼ੈੱਡਰਲ ਫ਼ੰਡਿੰਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਰਾਈਡਿੰਗ ਬਰੈਂਪਟਨ ਸਾਊਥ ਲਈ 1.4 ਮਿਲੀਅਨ ਡਾਲਰ ਦੀ ਫ਼ੈੱਡਰਲ ਫ਼ੰਡਿੰਗ ਜਲਦੀ ਹੀ ਜਾਰੀ ਹੋ ਰਹੀ ਹੈ। ਇਹ ਫ਼ੰਡਿੰਗ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਕੰਮ ਦੇਣ ਲਈ, ਇਨਫ਼ਰਾ-ਸਟਰੱਕਚਰ ਵਿਚ ਵਾਧਾ ਕਰਨ ਲਈ ਅਤੇ ਬਰੈਂਪਟਨ ਸਾਊਥ ਵਿਚ ਹੋਰ ਯਥਾਯੋਗ ਕੀਮਤ ਵਾਲੇ ਘਰ ਬਨਾਉਣ ਲਈ ਜਾਰੀ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਦੇਸ਼ ਵਿਚ ਮਿਡਲ ਕਲਾਸ ਨੂੰ ਸ਼ਕਤੀਸ਼ਾਲੀ ਬਨਾਉਣ ਲਈ ਅਤੇ ਇਸ ਦੇ ਅਰਥਚਾਰੇ ਵਿਚ ਵਾਧਾ ਕਰਨ ਲਈ ਸਾਨੂੰ ਕੈਨੇਡਾ-ਵਾਸੀਆਂ ਦੀ ਸਹਾਇਤਾ ਕਰਨ ਲਈ ਉਨ੍ਹਾਂ ਦੇ ਲਈ ਪੂੰਜੀ ਨਿਵੇਸ਼ ਕਰਨੀ ਹੋਵੇਗੀ। ਸਾਡੀ ਸਰਕਾਰ ਬਰੈਂਪਟਨ ਸਾਊਥ ਵਰਗੀਆਂ ਕਮਿਊਨਿਟੀਆਂ ਲਈ ਪੂੰਜੀ ਨਿਵੇਸ਼ ਕਰਨ ਲਈ ਵਚਨਬੱਧ ਹੈ ਕਿਉਂਕਿ ਜਦੋਂ ਕੈਨੇਡਾ-ਵਾਸੀਆਂ ਕੋਲ ਲੋੜੀਂਦੇ ਸਾਧਨ ਅਤੇ ਮੌਕੇ ਹੋਣਗੇ ਤਾਂ ਇਸ ਦਾ ਲਾਭ ਸਾਡੇ ਦੇਸ਼ ਨੂੰ ਹੋਵੇਗਾ।”
$1,394,523 ਦੀ ਇਹ ਫ਼ੰਡਿੰਗ ਬਰੈਂਪਟਨ ਸਾਊਥ ਵਿਚ ਹੇਠ ਲਿਖੇ ਤਿੰਨ ਪ੍ਰਾਜੈੱਕਟਾਂ ਲਈ ਜਾਰੀ ਹੋ ਰਹੀ ਹੈ:
1. ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ: ਫ਼ੈੱਡਰਲ ਸਰਕਾਰ ਬਰੈਂਪਟਨ ਸਾਊਥ ਵਿਚ ਵਿਦਿਆਰਥੀਆਂ ਲਈ ਤਜਰਬਾ ਅਤੇ ਸਕਿੱਲ ਹਾਸਲ ਕਰਨ ਲਈ 213 ਸੱਮਰ ਜੌਬਜ਼ ਲਈ 52 ਵੱਖ-ਵੱਖ ਪ੍ਰਾਜੈੱਕਟਾਂ ਹੇਠ 740,881 ਡਾਲਰ ਦੀ ਫ਼ੰਡਿੰਗ ਦੇ ਰਹੀ ਹੈ।
2. ਅਫ਼ੋਰਡੇਬਲ ਹਾਊਸਿੰਗ ਲਈ ਕੈਨੇਡਾ-ਓਨਟਾਰੀਓ ਇਨਵੈੱਸਟਮੈਂਟ: ਇਸ ਪ੍ਰੋਗਰਾਮ ਅਧੀਨ 6 ਅਫ਼ੋਰਡੇਬਲ ਹਾਊਸਿੰਗ ਯੂਨਿਟ ਬਨਾਉਣ ਲਈ ਮੇਨ ਐਂਡ ਮਾਰਕੀਟ ਡਿਵੈੱਲਪਮੈਂਟ ਨੂੰ 478,672.50 ਡਾਲਰ ਦੀ ਸਾਂਝੀ ਫ਼ੰਡਿੰਗ ਜਾਰੀ ਕੀਤੀ ਜਾਏਗੀ।
3. ਇਨਵੈੱਸਟਿੰਗ ਇਨ ਕੈਨੇਡਾ ਪਲੈਨ: ਬਰੈਂਪਟਨ ਦੇ ‘ਫ਼ਲੈੱਚਰ ਕਰੀਕ ਨੇਬਰਹੁੱਡ’ ਜਿਸ ਵਿਚ ਇਸ ਦਾ ਸਟੌਰਮ ਸੀਵਰ ਡੀਜ਼ਾਈਨ ਸ਼ਾਮਲ ਹੈ, ਦੇ ਸੁਧਾਰ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ 175,000 ਡਾਲਰ ਦੀ ਰਾਸ਼ੀ ਇਸ ਦੀ ਡਿਵੈੱਲਪਮੈਂਟ ਸਟੱਡੀ, ਪਾਇਲਟ ਪ੍ਰੋਜੈੱਕਟ ਅਤੇ ਵਾਟਰ ਕੁਆਲਿਟੀ ਮੌਨੀਟਰਿੰਗ ਲਈ ਨਿਵੇਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿਚ ਫ਼ੈੱਡਰਲ ਸਰਕਾਰ ਨੇ $191,638,418 ਬਰੈਂਪਟਨ ਦੇ ਟਰਾਂਜ਼ਿਟ ਸਿਸਟਮ ਦੇ ਸੁਧਾਰ, ਨਵੀਂ ਉਸਾਰੀ ਤੇ ਵਿਸਥਾਰ ਅਤੇ ਪਬਲਿਕ ਟਰਾਂਜ਼ਿਟ ਇਨਫ਼ਰਾ-ਸਟਰੱਕਚਰ ਦੀ ਮੁੜ-ਉਸਾਰੀ ਲਈ ਜਾਰੀ ਕੀਤੇ ਸਨ। ਕੈਨੇਡਾ ਦੀ ਸਰਕਾਰ ਦੇਸ਼-ਵਾਸੀਆਂ ਲਈ ਨਵੇਂ ਮੌਕੇ ਪੈਦਾ ਕਰਨ, ਉਨ੍ਹਾਂ ਵਿਚ ਸਵੈ-ਵਿਸ਼ਵਾਸ ਪੈਦਾ ਕਰਨ, ਮਿਡਲ ਕਲਾਸ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੇ ਅਰਥਚਾਰੇ ਦੇ ਵਿਕਾਸ ਲਈ ਹੋਰ ਅਜਿਹੇ ਪੂੰਜੀ-ਨਿਵੇਸ਼ ਕਰਨੇ ਜਾਰੀ ਰੱਖੇਗੀ।

RELATED ARTICLES

ਗ਼ਜ਼ਲ

POPULAR POSTS