ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ। ਮੁਫਤ ਪਾਰਕਿੰਗ ਅਤੇ ਖਾਣ-ਪੀਣ (ਲੰਚ) ਦਾ ਪ੍ਰਬੰਧ ਹੋਵੇਗਾ। ਇਸ ਮੌਕੇ ‘ਤੇ ਇੰਡੀਆ ਤੋਂ ਕਿਸੇ ਸੀਨੀਅਰ ਆਮ ਆਦਮੀਂ ਪਾਰਟੀ ਲੀਡਰ ਦੇ ਆਉਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਇਹ ਪਿਕਨਿਕ ਦਿਨ ਸ਼ਨੀਵਾਰ, 26 ਅਗਸਤ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ, ਬਰੈਂਪਟਨ ਵਿੱਚ ਚਿੰਗੂਜੀ ਪਾਰਕ 9050 ਬਰੈਮਲੀ ਰੋਡ, ਸ਼ੈਲਟਰ ਨੰ 2 ਵਿਖੇ ਹੋਵੇਗੀ। ਹੋਰ ਜਾਣਕਾਰੀ ਲਈ ਟੋਰਾਂਟੋ ਆਮ ਆਦਮੀਂ ਪਾਰਟੀ ਕਨਵੀਨਰ ਸੁਰਿੰਦਰ ਮਾਵੀ ਨਾਲ ਫੋਨ ਨੰ 647-334- 4227 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …