ਬਰੈਂਪਟਨ/ਬਲਬੀਰ ਮੋਮੀ : ਵੇਲਜ਼ ਆਫ ਹੰਬਰ ਸੀਨੀਅਰਜ਼ ਵੈੱਲਫੇਅਰ ਕਲੱਬ ਬਰੈਂਪਟਨ ਵੱਲੋਂ 23 ਸਤੰਬਰ, ਦਿਨ ਐਤਵਾਰ ਨੂੰ ਅਜੀਤ ਸਿੰਘ ਬਾਵਾ ਸੀਨੀਅਰ ਮੀਤ ਪ੍ਰਧਾਂਨ ਦੀ ਅਗਵਾਈ ਵਿਚ ਪੀਟਰ ਬਰੋ ਦਾ ਟੂਰ ਲਗਾਇਆ ਗਿਆ। 2 ਬੱਸਾਂ ਵਿਚ 96 ਮੈਂਬਰਜ਼ ਦਾ ਕਾਫਲਾ ਸਵੇਰੇ 9.30 ਵਜੇ ਮਰਫੀ ਪਾਰਕ ਵਿਚੋਂ ਰਵਾਨਾ ਹੋਇਆ। ਕਾਫਲੇ ਨੂੰ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਧਾਲੀਵਾਲ ਤੇ ਹੋਰ ਮੈਂਬਰਾਂ ਵੱਲੋਂ ਰਵਾਨਾ ਕੀਤਾ ਗਿਆ। ਸੈਰ ਸਪਾਟੇ ਵਾਲੇ ਇਸ ਕਾਫਲੇ ਵਿਚ ਗੁਜਰਾਤੀ ਭਾਈਚਾਰੇ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ઠਰਸਤੇ ਵਿਚ ਸਾਰੇ ਮੈਂਬਰਾਂ ਨੂੰ ਖਾਣ ਲਈ ਸਨੈਕਸ ਆਦਿ ਵਰਤਾਏ ਗਏ। ਇਹ ਕਾਫਲਾ ਹਸਦਾ ਖੇਡਦਾ ਤੇ ਗੱਲਾਂ ਬਾਤਾਂ ਦਾ ਅਨੰਦ ਮਾਣਦਾ ਹੋਇਆ 11.30 ਵਜੇ ਪੀਟਰ ਬਰੋ ਪਹੁੰਚ ਗਿਆ। ਉਥੇ ਪਹੁੰਚ ਕੇ ਸਾਰਿਆਂ ਨੇ ਘੁੰਮ ਫਿਰ ਕੇ ਏਰੀਆ ਵੇਖਿਆ। ਪੰਜਾਬੀ ਬੀਬੀਆਂ ਨੇ ਗਿੱਧਾ ਪਾ ਕੇ ਖੂਬ ਮਨੋਰੰਜਨ ਕੀਤਾ। ਗੁਜਰਾਤੀ ਬੀਬੀਆਂ ਨੇ ਡਾਂਡੀਆ ਡਾਂਸ ਕਰ ਕੇ ਅਨੰਦ ਮਾਣਿਆ। ਦੁਪਹਿਰ ਇਕ ਵਜੇ ਦੇ ਕਰੀਬ ਸਭ ਨੂੰ ਦੁਪਹਿਰ ਦਾ ਖਾਣਾ ਪੀਜ਼ਾ ਅਤੇ ਕੋਲਡ ਡਰਿੰਕ ਸਰਵ ਕੀਤਾ ਗਿਆ। ਢਾਈ ਵਜੇ ਸਾਰੇ ਮੈਂਬਰ ਫੈਰੀ ਵਿਚ ਬੈਠ ਗਏ। ઠਫੈਰੀ ਨੂੰ 11 ਫੁੱਟ ਅਤੇ 65 ਫੁਟ ਉਚਾ ਜਾਂਦੇ ਅਤੇ ਗੇਟ ਖੁਲ੍ਹਦੇ ਵੇਖ ਕੇ ਲੋਕਾਂ ਨੂੰ ਬਹੁਤ ਅਨੰਦ ਆਇਆ। ਸ਼ਾਮੀਂ 5 ਵਜੇ ਫੈਰੀ ਵਿਚੋਂ ਉਤਰ ਕੇ ਮੈਂਬਰਾਂ ਨੂੰ ਚਾਹ ਕੌਫੀ ਆਦਿ ਪਿਆਈ ਗਈ। ਗੁਰਨਾਮ ਸਿੰਘ ਵਿਰਕ ਨੇ ਆਪਣੀ ਪੋਤਰੀ ਦੀ ਖੁਸ਼ੀ ਵਿਚ ਜਲੇਬੀਆਂ ਦੀ ਸੇਵਾ ਕੀਤੀ। ਇੰਜ ਅਨੰਦ ਮਾਣਦਾ ਇਹ ਕਾਫਲਾ ਸ਼ਾਮੀੰ 6 ਵਜੇ ਵਾਪਸ ਰਵਾਨਾ ਹੋਇਆ। ਰਸਤੇ ਵਿਚ ਸਾਰੇ ਮੈਂਬਰਜ਼ ਨੂੰ ਫਰੂਟ ਵਰਤਾਇਆ ਗਿਆ। ਖੁਸ਼ੀਆਂ ਮਾਣਦਾ ਇਹ ਕਾਫਲਾ 8.30 ਵਜੇ ਵਾਪਸ ਪਾਰਕ ਵਿਚ ਪਹੁੰਚ ਗਿਆ। ਇਸ ਸਾਰੇ ਪ੍ਰਬੰਧ ਵਿਚ ਅਮਰਜੀਤ ਸਿੰਘ ਧੁੱਗਾ, ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਕੁਲਦੀਪ ਸਿੰਘ ਢੀਂਡਸਾ, ਜਸਵੰਤ ਸਿੰਘ ਧਾਲੀਵਾਲ, ਬੀਬੀ ਸਤਪਾਲ ਕੌਰ ਖਹਿਰਾ, ਬਖਸ਼ੀ ਰਾਮ ਤੇ ਕਲੱਬ ਦੇ ਹੋਰ ਮੈਂਬਰਜ਼ ਦਾ ਯੋਗਦਾਨ ਸਲਾਉਣਯੋਗ ਰਿਹਾ। ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਕੈਨੇਡਾ ਦੀ ਮੁਖ ਧਾਰਾ ਵਿਚ ਆਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ।ઠ
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …