-4.7 C
Toronto
Wednesday, December 3, 2025
spot_img
Homeਕੈਨੇਡਾਕੈਨੇਡਾ ਦੇ ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੂੰ ਸਦਮਾ

ਕੈਨੇਡਾ ਦੇ ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੂੰ ਸਦਮਾ

ਮਾਤਾ ਬਚਨ ਕੌਰ ਦਾ ਪਿੰਡ ਫੇਰੂਰਾਈ ‘ਚ ਦਿਹਾਂਤ
ਟੋਰਾਂਟੋ/ਬਲਜਿੰਦਰ ਸੇਖਾ : ਕੈਨੇਡਾ ‘ਚ ਟੋਰਾਂਟੋ ਇਲਾਕੇ ਦੇ ਸਮਾਜ ਸੇਵੀ ਤੇ ਟਰਬਨ ਕੋਚ ਨਾਜਰ ਸਿੰਘ ਸੰਧੂ ਦੇ ਮਾਤਾ ਜੀ ਬਚਨ ਕੌਰ ਦਾ 104 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਫੇਰੂਰਾਈ ਵਿਚ ਦਿਹਾਂਤ ਹੋ ਗਿਆ। ਮਾਤਾ ਜੀ ਦੇ ਦਿਹਾਂਤ ‘ਤੇ ਕੈਨੇਡਾ ਦੇ ਸਿੱਖ ਮੋਟਰ ਸਾਈਕਲ ਕਲੱਬ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਬਚਨ ਕੌਰ ਦੇ ਨਮਿੱਤ ਭੋਗ ਤੇ ਅੰਤਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਫੇਰੂਰਾਈ ਵਿਚ ਗੁਰਦੁਆਰਾ ਰਾਏ ਪੱਤੀ ਵਿਖੇ 20 ਸਤੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਨਾਜਰ ਸਿੰਘ ਸੰਧੂ ਦਾ ਸੰਪਰਕ ਨੰਬਰ +91 7740-003896 ਹੈ।

 

RELATED ARTICLES
POPULAR POSTS