16.4 C
Toronto
Monday, September 15, 2025
spot_img
Homeਕੈਨੇਡਾਮਲੌਦ ਇਲਾਕੇ ਦੀ ਪਿਕਨਿਕ ਨੇ ਮਲੌਦ ਦੀਆਂ ਫਿਰ ਤੋਂ ਯਾਦਾਂ ਤਾਜ਼ਾ ਕੀਤੀਆਂ

ਮਲੌਦ ਇਲਾਕੇ ਦੀ ਪਿਕਨਿਕ ਨੇ ਮਲੌਦ ਦੀਆਂ ਫਿਰ ਤੋਂ ਯਾਦਾਂ ਤਾਜ਼ਾ ਕੀਤੀਆਂ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਲੰਘੇ ਵੀਕਐਂਡ ਅਤੇ ਜੁਲਾਈ 3 ਐਤਵਾਰ ਨੂੰ ਮਲੌਦ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਪਰਵਾਸੀ ਪੰਜਾਬੀਆਂ ਵਲੋਂ ਮਿਲ ਕੇ ਇਕ ਪਰਿਵਾਰਕ ਪਿਕਨਿਕ ਬਰੈਂਪਟਨ ਦੇ ਹਾਰਟ ਲੇਕ ਪਾਰਕ ਵਿਚ ਅਯੋਜਿਤ ਕੀਤੀ ਗਈ। ਜਿਸ ਵਿਚ ਮਲੌਦ ਇਲਾਕੇ ਤ਼ੋਂ ਜੋ ਵੀ ਕੈਨੇਡਾ ਪਹੁੰਚਿਆ ਹੋਇਆ ਹੈ, ਉਹ ਪੱਕਾ ਹੈ ਜਾਂ ਵਿਦਿਆਰਥੀ ਹੈ, ਜਾਂ ਕੈਨੇਡਾ ਦਾ ਸਿਟੀਜਨ ਹੈ, ਨੇ ਸ਼ਮੂਲੀਅਤ ਕੀਤੀ। ਇਸ ਪਿਕਨਿਕ ਨੂੰ ਆਯੋਜਿਤ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਇਸ ਇਲਾਕੇ ਦੇ ਪੰਜਾਬੀ ਪਰਵਾਸੀਆਂ ਨੂੰ ਇਕ ਦੂਸਰੇ ਦੇ ਕਰੀਬ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਜੋ ਯਾਰ ਦੋਸਤ, ਭਾਈਵਾਲ ਸਾਲਾਂ ਤੋਂ ਇਕ ਦੂਸਰੇ ਤੋਂ ਦੂਰ ਹੋ ਚੁਕੇ ਹਨ ਉਹਨਾਂ ਨੂੰ ਫਿਰ ਤੋਂ ਇਕੱਠੇ ਕਰਨਾ ਸੀ।
ਇਸ ਪਿਕਨਿਕ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਚਾਹ ਪਾਣੀ ਦੇ ਨਾਲ ਕੀਤੀ ਗਈ ਅਤੇ ਮਲੌਦ ਤੇ ਆਲੇ ਦੁਆਲੇ ਦੇ ਪੰਜਾਬੀ ਵਸਨੀਕਾਂ ਦੀ ਇਕ ਦੂਸਰੇ ਨਾਲ ਜਾਣ ਪਹਿਚਾਣ ਕਰਵਾਈ ਗਈ। ਇਸ ਉਪਰੰਤ ਇਸੇ ਹੀ ਇਲਾਕੇ ਦੇ ਮਸ਼ਹੂਰ ਗਾਇਕ ਬੌਬੀ ਪੰਧੇਰ ਤੇ ਰੁਪਿੰਦਰ ਰਿੰਮੀ ਤੇ ਉਸ ਦੇ ਸਾਥੀਆਂ ਵਲੋਂ ਆਪਣੇ ਸੰਗੀਤ – ਗੀਤਾਂ ਨਾਲ ਅਖਾੜੇ ਵਾਲਾ ਮਾਹੌਲ ਬਣਾਉਂਦੇ ਹੋਏ ਸਭ ਦਾ ਮਨੋਰੰਜਨ ਕੀਤਾ। ਇਸ ਉਪਰੰਤ ਪ੍ਰਬੰਧਕਾਂ ਵਲੋਂ ਬੀਬੀਆਂ ਦੀਆਂ ਚਮਚਾ ਦੌੜ, ਚਾਟੀ ਦੌੜ, ਤੇ ਬਾਬਿਆਂ ਵਲੋਂ ਰੱਸਾ ਕਸੀ ਦੇ ਖੇਡਾਂ ਨਾਲ ਸਭ ਦਾ ਮਨ ਮੋਹ ਲਿਆ। ਇਸ ਸਮੇਂ ਵਿਸ਼ੇਸ਼ ਮਹਿਮਾਨ ਵਜੋ ਬਰੈਂਪਟਨ ਤੋਂ ਰੀਜ਼ਨ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਪਹੁੰਚੇ ਹੋਏ ਸਨ। ਇਸੇ ਦੌਰਾਨ ਲਿਬਰਲ ਪਾਰਟੀ ਦੀ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਵਲੋਂ ਪਹੁੰਚ ਕੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ ਗਈ।

 

RELATED ARTICLES
POPULAR POSTS