Breaking News
Home / ਕੈਨੇਡਾ / ਮਲਟੀਕਲਚਰ ਡੇਅ 24 ਜੂਨ ਨੂੰ

ਮਲਟੀਕਲਚਰ ਡੇਅ 24 ਜੂਨ ਨੂੰ

ਬਰੈਪਟਨ/ਬਿਊਰੋ ਨਿਊਜ਼
ਸੇਵਾਦਲ ਦੇ ਵਲੰਟੀਅਰਜ਼ ਨੇ ਬਰੈਂਪਟਨ ਸੌਕਰ ਸੈਂਟਰ ਵਿਚ ਇਕ ਮੀਟਿੰਗ ਸਮੇਂ ਖੁਲਾਸਾ ਕੀਤਾ ਕਿ ਭਾਈਚਾਰੇ ਦੇ ਸੂਝਵਾਨ ਅਤੇ ਸਮਾਜ ਚਿੰਤਕ ਬਿਜ਼ਨਸ ਅਦਾਰੇ, ਦਿਲ ਖੋਹਲਕੇ ਦਾਨ ਦੇ ਰਹੇ ਹਨ। ਇਸ ਵਾਰ ਈਵੈਂਟ ਵਿਚ ‘ਫਰਾਡ’ ਉਪਰ ਫੋਕਸ ਨੇ ਸਭ ਦੇ ਦਿਲ ਨੂੰ ਖਿਚ ਪਾਈ ਹੈ ਅਤੇ ਸ਼ੁਭ ਕਾਮਨਾ ਕੀਤੀ ਗਈ ਹੈ। ਪਿਛਲੀ ਮੀਟਿੰਗ ਸਮੇ ਮੈਂਬਰਾਂ ਨੇ ਆਪਣੀ ਪਲੈਜ ਕੀਤੀ ਮਾਇਆ ਹਾਜਰ ਕੀਤੀ। ਸਭਾ ਦੇ ਅਡਵਾਈਜ਼ਰ ਸਰਦਾਰ ਪ੍ਰਿਤਪਾਲ ਸਿੰਘ ਚੱਘਰ ਨੇ  $250 ਦਾ ਚੈਕ ਭੇਟ ਕਰਕੇ ਪਹਿਲ ਕੀਤੀ। ਅਵਤਾਰ ਸਿੰਘ ਅਰਸ਼ੀ ਨੇ ਪਿਛਲੀ ਵਾਰ ਦੀ ਮੀਟਿੰਗ ਤੋਂ ਇਕ ਦਿਨ ਬਾਅਦ ਹੀ ਆਪਣਾ ਚੈਕ ਕੈਸ਼ੀਅਰ ਕੋਲ ਪੁੱਜਦਾ ਕਰ ਦਿੱਤਾ ਸੀ। ਐਥੇ ਇਹ ਦੱਸਣਾ ਬਣਦਾ ਹੈ ਕਿ ਸੇਵਾਦਲ ਕਿਸੇ ਵਲੰਟੀਅਰ ਤੋਂ ਪੈਸਾ ਨਹੀਂ ਮੰਗ ਰਿਹਾ, ਇਹ ਹਰ ਇਕ ਦੀ ਆਪਣੀ ਸ਼ਰਧਾ ਹੈ। ਅਸੀਂ ਉਨ੍ਹਾਂ ਵਲੰਟੀਅਰਜ਼ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦੇ ਹਾਂ ਜੋ ਤਨ ਅਤੇ ਮਨ ਨਾਲ ਸੇਵਾ ਵਿਚ ਜੁਟੇ ਹੋਏ ਹਨ। ਮਾਇਕ ਯੋਗਦਾਨ ਦੇਣਾ, ਮਜ਼ਬੂਰੀ ਬਿਲਕੁਲ ਨਹੀਂ ਹੈ ਜੀ। ਤਨ ਅਤੇ ਮਨ ਦੀ ਸੇਵਾ ਵੀ, ਮਹਾਨ ਗਿਣੀ ਜਾਂਦੀ ਹੈ।
ਸਕੱਤਰ ਨੇ ਦਸਿਆ ਕਿ ਇਸ ਵਾਰ ਸੰਸਥਾ ਦੇ ਵਲੰਟੀਅਰਜ਼ ਤਿੰਨ ਰੰਗਾਂ ਦੀਆਂ (ਸੰਤਰੀ, ਚਿਟੀ ਅਤੇ ਹਰੀ) ਸ਼ਰਟਾਂ ਪਹਿਨਣਗੇ ਜੋ ਭਾਰਤੀ ਤਰੰਗੇ ਦੀ ਝਲਕ ਦੇਣਗੀਆਂ। ਫਰਾਡ ਉਪਰ ਜੋ ਵਿਸ਼ੇਸ਼ ਬੈਨਰ ਤਿਆਰ ਕੀਤਾ ਗਿਆ ਹੈ, ਉਸਦੇ ਵੀ ਦਰਸ਼ਣ ਕਰਾਏ ਗਏ। ਇਸ ਵਾਰ ਦੀਆਂ ਝਲਕੀਆਂ ਵਿਚ ਜਲੰਧਰ ਵਾਲੇ ਠੁਣੀਆਂ ਰਾਮ ਆਪਣੀ ਇਕ ਸੁੰਦਰ ਬੀਬੀ ਨਾਲ ਲਾਈਵ ਸ਼ੋਅ ਕਰਨਗੇ। ਜੀਟੀਏ ਦੀਆਂ ਮਸ਼ਹੂਰ ਹੋਸਟ ਬੀਬੀਆਂ ਮੋਨੀਕਾ ਸ਼ਰਮਾ ਅਤੇ ਮੀਡੀਆ ਗਰੁਪ ਦੀ ਸੁਮਿਤ ਅਹੂਜਾ ਐਮਸੀ ਕਰਨਗੀਆਂ। ਫਲਾਵਰ ਸਿਟੀ ਵਲੋਂ ਹੋਲਾ ਡਾਂਸ ਪੇਸ਼ ਹੋਵੇਗਾ। ਬਾਲੀਵੁਡ ਡਾਂਸ ਅਤੇ ਗਿੱਧਾ ਭੰਗੜਾ ਤੋਂ ਇਲਾਵਾ ਕਵਿਤਾ ਪਾਠ ਵੀ ਹੋਣਗੇ। ਮਸ਼ਹੂਰ ਕਵੀ ਪਰਗਟ ਸਿੰਘ ਬੱਗਾ ਅਤੇ ਅਵਤਾਰ ਸਿੰਘ ਅਰਸ਼ੀ ਪੇਸ਼ ਹੋਣਗੇ। ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ, ਪੰਜਾਬੀ ਕਮਿਉਨਿਟੀ ਹੈਲਥ ਸੈਂਟਰ, ਕੁਨਸੰਰਡ ਸਿਟੀਜ਼ਨ ਆਫ ਕੈਨੇਡਾ, ਐਚ ਐਮਟੀ ਫਰੈਂਡਜ਼ ਸਰਕਿਲ, ਕਾਲਡਨ ਸਟੋਨ ਸੀਨੀਅਰ ਕਲੱਬ, ਨੀਊ ਹੋਪ ਸੀਨੀਅਰ ਕਲੱਬ ਅਤੇ ਐਸ ਐਂਡ ਐਸ ਗਰੁਪ ਦੇ ਵਲੰਟੀਅਰਜ਼ ਦੀ ਵਿਸ਼ੇਸ਼ ਭੂਮਿਕਾ ਹੋਵੇਗੀ। ਇਸ ਤੋਂ ਇਲਾਵਾ ਭਾਈਚਾਰੇ ਦੇ ਹੋਰ ਪਿਛਲੀ ਵਾਰ ਵਾਲੇ ਸੂਝਵਾਨ ਗਰੁੱਪ ਸ਼ਾਮਿਲ ਹੋ ਰਹੇ ਹਨ।
ਦੱਸਣਯੋਗ ਗੱਲ ਇਹ ਹੈ ਕਿ ਭਾਵੇਂ 24 ਜੂਨ ਨੂੰ ਹੋਣ ਵਾਲੇ ਈਵੈਂਟ ਲਈ ਟਾਈਮ ਇਕ ਵਜੇ ਦਾ ਦਿਤਾ ਗਿਆ ਹੈ ਪਰ ਆਮਦ 12 ਵਜੇ ਹੀ ਚਾਲੂ ਹੋ ਜਾਣੀ ਹੈ। ਖਾਣਪੀਣ ਦਾ ਮੁਫਤ ਬਫੇ ਕੇਵਲ 12.30 ਤੋਂ ਇਕ ਵਜੇ ਤਕ ਹੋਣਾ ਹੈ। ਇਕ ਵਜੇ ਖਾਣ ਪੀਣ ਮਸਤਾਨਾ ਹੋ ਜਾਵੇਗਾ। ਇਸ ਲਈ ਇਕ ਵਜੇ ਤੋਂ ਜਿੰਨਾ ਪਹਿਲਾਂ ਆਵੋਗੇ, ਉਤਨਾ ਹੀ ਚੰਗਾ ਰਹੇਗਾ। ਗਰੁਪ ਐਂਟਰੀ ਨੂੰ ਤਰਜੀਹ ਦਿਤੀ ਜਾਵੇਗੀ। ਅਗਾਊਂ ਰਜਿਸਟਰੇਸ਼ਨ ਲਾਜ਼ਮੀ ਹੈ ਜੀ। ਵਾਕ ਇਨ (ਮੌਕੇ ਤੇ ਪਹੁੰਚਣ ਵਾਲੇ) ਮਹਿਮਾਨ ਵੀ ਵੈਲਕਮ ਹਨ ਪਰ ਉਹ ਗੈਲਰੀ ਵਿਚ ਬੈਠਣਗੇ। ਮਹਿੰਗੇ ਡੋਰ ਪਰਾਈਜ਼ ਰੱਖੇ ਗਏ ਹਨ ਜੋ ਈਵੈਂਟ ਦੀ ਆਖਰੀ (ਰੈਫਲ) ਆਈਟਮ ਹੋਵੇਗੀ। ਵਧੇਰੇ ਜਾਣਕਾਰੀ ਲਈ 905 794 7882 ਜਾਂ  647 993 0330

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …