ਬਰੈਂਪਟਨ : ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਪਦ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਇਕ ਸਫਲ ਕੰਪੇਨ ਲਾਂਚ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਵੀ ਸਵਾਗਤ ਕੀਤਾ ਅਤੇ ਸਮਰਥਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ‘ਤੇ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਸਮਰਥਕ, ਬਿਜਨਸ ਓਨਰਸ ਅਤੇ ਕਮਿਊਨਿਟੀ ਸੰਗਠਨਾਂ ਨੇ ਵੀ ਬਦਲਾਅ ਲਈ ਉਨ੍ਹਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ। ਇਸ ਲਾਂਚ ਦੌਰਾਨ ਗੁਰਪ੍ਰੀਤ ਕੌਰ ਨੇ ਵਾਰਡ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ‘ਤੇ ਉਹ ਜਿੱਥੇ ਅਪਰਾਧ ਰੋਕਣ ਅਤੇ ਕਮਿਊਨਿਟੀ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦੇਵੇਗੀ, ਉਥੇ ਸੜਕ ਸੁਰੱਖਿਆ ਅਤੇ ਟਰਾਂਜ਼ਿਟ ਸਹੂਲਤਾਂ ਨੂੰ ਵਧਾਉਣ ‘ਤੇ ਵੀ ਜ਼ੋਰ ਦੇਣਗੇ। ਆਰਥਿਕ ਵਿਕਾਸ ਅਤੇ ਨਵੇਂ ਰੋਜ਼ਗਾਰ ਵੀ ਉਨ੍ਹਾਂ ਦਾ ਮੁੱਖ ਏਜੰਡਾ ਰਹਿਣਗੇ। ਚੰਗਾ ਪ੍ਰਸ਼ਾਸਨ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਲਾਂਚ ਸਮਾਗਮ ਵਿਚ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਦਲਾਅ ਲਈ ਉਨ੍ਹਾਂ ਨੂੰ ਵੋਟ ਪਾਓ ਅਤੇ ਉਹ ਬਰੈਂਪਟਨ ਦੀ ਤਸਵੀਰ ਬਦਲਣ ਲਈ ਆਪਣਾ ਹਰ ਸੰਭਵ ਯਤਨ ਕਰਨਗੇ। ਵਾਰਡ ਨੰਬਰ 2 ਅਤੇ 6 ਇਕ ਨਵਾਂ ਅੰਦਾਜ਼ ਦੇਖਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …