Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਕੈਲੰਡਰ ਰਿਲੀਜ਼

ਤਰਕਸ਼ੀਲ ਸੁਸਾਇਟੀ ਵਲੋਂ ਕੈਲੰਡਰ ਰਿਲੀਜ਼

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਣੀ ਵਲੋਂ ਸਾਲ 2018 ਦਾ ਕੈਲੰਡਰ ਰੀਲੀਜ਼ ਕੀਤਾ ਗਿਆ। ਇਸ ਕੈਲੰਡਰ ਵਿੱਚ ਆਮ ਕੈਲੰਡਰਾਂ ਵਾਗ ਮਹੀਨੇਵਾਰ ਤਰੀਕਾਂ ਤਾਂ ਹਨ ਹੀ ਪਰ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸੰਸਾਰ ਦੇ ਪਰਸਿੱਧ ਵਿਗਿਆਨੀਆਂ, ਤਰਕਸ਼ੀਲਾਂ, ਅਜ਼ਾਦੀ ਘੁਲਾਟੀਆਂ ਅਤੇ ਸਮਾਜ ਨੂੰ ਚੰਗੇਰਾ ਬਣਾਉਣ ਲਈ ਲੋਚਦੇ ਮਹਾਨ ਇਨਸਾਨਾ ਬਾਰੇ ਜਾਣਕਾਰੀ ਉਹਨਾਂ ਵਲੋਂ ਲਿਖਤ ਟੂਕਾਂ ਵੀ ਦਰਜ ਕੀਤੀਆਂ ਗਈਆਂ ਹਨ। ਇਹ ਟੂਕਾਂ ਅੰਗਰੇਜੀ ਅਤੇ ਪੰਜਾਬੀ ਭਾਸ਼ਾਵਾ ਵਿੱਚ ਹਨ ਜਿਸ ਨਾਲ ਅੰਗਰੇਜੀ ਤੋਂ ਜਾਣੂ ਨਵੀਂ ਪੀੜ੍ਹੀ ਤੱਕ ਵੀ ਲੋਕ ਪੱਖੀ ਜਾਣਕਾਰੀ ਪਹੁੰਚਦੀ ਹੋਵੇ। ਇਹ ਕੈਲੰਡਰ ਇੱਕ ਦਸਤਾਵੇਜ਼ ਹੈ।
ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਅਜਿਹਾ ਕੈਲੰਡਰ ਤਿਆਰ ਕਰਨ ਦਾ ਇਹ ਪਹਿਲਾ ਮੌਕਾ ਹੈ। ਕੈਲੰਡਰ ਦੇ ਅੰਤ ਤੇ ਸੁਸਾਇਟੀ ਵਲੋਂ ਗੈਬੀ ਸ਼ਕਤੀ ਦਿਖਾਉਣ ਵਾਲਿਆਂ ਲਈ ਇੱਕ ਲੱਖ ਡਾਲਰ ਦਾ ਇਨਾਮ ਪ੍ਰਾਪਤ ਕਰਨ ਲਈ ਚੈਲਿੰਜ ਵੀ ਛਾਪਿਆ ਗਿਆ ਹੈ। ਗੈਬੀ ਸ਼ਕਤੀ ਰੱਖਣ ,ਗੰਭੀਰ ਰੋਗਾਂ ਦਾ ਟੂਣੇ ਜਾਂ ਜੰਤਰ-ਮੰਤਰ ਰਾਹੀ ਇਲਾਜ, ਹੱਥ ਦੇਖ ਕੇ ਭਵਿੱਖ ਦੱਸਣ ਜਾਂ ਹੋਰ ਕਿਸੇ ਕਿਸਮ ਦੀ ਗੈਬੀ ਸ਼ਕਤੀ ਦਾ ਧੋਖਾ-ਰਹਿਤ ਹਾਲਤਾਂ ਵਿੱਚ ਪਰਗਟਾਵਾ ਕਰ ਕੇ ਇਹ ਇਨਾਮ ਜਿੱਤਿਆ ਜਾ ਸਕਦਾ ਹੈ।
ਇਸ ਕੈਲੰਡਰ ਨੂੰ ਰਿਲੀਜ਼ ਕਰਨ ਸਮੇਂ ਸੁਸਾਇਟੀ ਦੇ ਐਗਜੈਕਟਿਵ ਕਮੇਟੀ ਮੈਂਬਰਾਂ ਨਛੱਤਰ ਬਦੇਸ਼ਾ, ਨਿਰਮਲ ਸੰਧੂ, ਅੰਮ੍ਰਿਤ ਢਿੱਲੋਂ, ਸੁਰਜੀਤ ਸਹੋਤਾ, ਸੁਰਿੰਦਰ ਸੰਧੂ, ਪਰਮਜੀਤ ਬੜਿੰਗ ਅਤ ਮਨੀ ਬੈਂਸ ਤੋਂ ਬਿਨਾਂ ਕਈ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਅਪਰੈਲ ਮਹੀਨੇ ਵਿੱਚ ਜਨਰਲ ਬਾਡੀ ਮੀਟਿੰਗ ਕਤਿੀ ਜਾਵੇਗੀ। ਇਸੇ ਤਰ੍ਹਾਂ ਅਮਰੀਕਾ ਤੋਂ ਆਏ ਮੋਜਾਇਕ ਆਰਟਿਸਟ (ਕੱਚ ਦੀ ਚਿੱਤਰਕਲਾ) ਹਰਜੀਤ ਸੰਧੂ ਵੀ ਕੁੱਝ ਦੇਰ ਲਈ ਆਏ ਜਿਹਨਾਂ ਨੇ ਚਿੱਤਰਕਲਾ ਦੇ ਇਸ ਮਾਧਿਅਮ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਿੱਤਰ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਕਲਾ-ਕ੍ਰਿਤੀਆਂ ਬਣਾਈਆਂ ਹਨ। ਉਹਨਾਂ ਦਾ ਮਾਰਚ ਮਹੀਨੇ ਵਿੱਚ ਟੋਰਾਂਟੋ ਵਿੱਚ ਪ੍ਰਦਰਸ਼ਨੀ ਲਾਉਣ ਦਾ ਵਿਚਾਰ ਹੈ।
ਇਹ ਕੈਲੰਡਰ ਨਛੱਤਰ ਬਦੇਸ਼ਾ (647-267-3397) ਜਾਂ ਨਿਰਮਲ ਸੰਧੂ 416-835-3450 ਤੋਂ ਪਰਾਪਤ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਬਲਰਾਜ ਛੋਕਰ 647-838-4749, ਨਿਰਮਲ ਸੰਧੂ 416-835-3450 , ਨਛੱਤਰ ਬਦੇਸ਼ਾ 647-267-3397 ਜਾਂ ਡਾ: ਬਲਜਿੰਦਰ ਸੇਖੋਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …