ਬਰੈਂਪਟਨ/ਬਿਊਰੋ ਨਿਊਜ਼ : ਔਰੋਰਾ-ਓਕ ਰਿੱਜ਼-ਰਿਚਮੰਡ ਹਿੱਲ ਤੋਂ ਐਮਪੀਪੀ ਲਿਓਨਾ ਐਲਸਲੇਵ ਨੇ ਕੈਨੇਡਾ ਦੇ ਰੁਜ਼ਗਾਰ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ‘ਤੇ ਵਿਚਾਰ ਚਰਚਾ ਕਰਨ ਲਈ ਇੱਥੇ ਟਾਊਨ ਹਾਲ ਕਰਵਾਇਆ। ਇਸ ਵਿੱਚ ਇੱਥੋਂ ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਕਿਹਾ ਕਿ ਇਸ ਸਮੇਂ ਕੈਨੇਡਾ ਵਿੱਚ ਅਸਥਾਈ ਨੌਕਰੀ ਵਿੱਚ ਪਹਿਲਾਂ ਦੇ ਮੁਕਾਬਲੇ ਸਭ ਤੋਂ ਵੱਧ ਅਨਿਸ਼ਚਤਤਾ ਪਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦਾ ਇਸ ਪ੍ਰਤੀ ਅਣਦੇਖੀ ਵਾਲਾ ਰਵੱਈਆ ਹੈ ਕਿਉਂਕਿ ਅਸਥਾਈ ਨੌਕਰੀਆਂ ਵਿੱਚ ਪ੍ਰਤੀ ਹਫ਼ਤਾ ਘੱਟ ਤੋਂ ਘੱਟ ਕੰਮ ਅਤੇ ਕੰਮਕਾਜੀ ਸਥਿਤੀ ਸਬੰਧੀ ਕੁਝ ਵੀ ਨਿਰਧਾਰਤ ਨਹੀਂ ਹੈ। ਉਨ੍ਹਾਂ ਕਿਹਾ ਅਸਥਾਈ ਨੌਕਰੀਆਂ ਸਬੰਧੀ ਕੋਈ ਵੀ ਪਰਿਭਾਸ਼ਾ ਨਹੀਂ ਹੈ। ਇਸ ਕਾਰਨ ਘੱਟ ਵੇਤਨ, ਪੈਨਸ਼ਨ ਦੀ ਵਿਵਸਥਾ ਨਾ ਹੋਣਾ, ਹਫ਼ਤੇ ਦੇ ਘੱਟ ਤੋਂ ਘੱਟ ਕੰਮ ਦੇ ਘੰਟੇ ਨਿਸ਼ਚਤ ਨਾ ਹੋਣਾ, ਹੋਰ ਕੋਈ ਵੀ ਲਾਭ ਨਾ ਹੋਣਾ ਅਤੇ ਬਿਮਾਰੀ ਮੌਕੇ ਛੁੱਟੀ ਨਾ ਮਿਲਣਾ ਆਦਿ ਅਜਿਹੇ ਮੁੱਦੇ ਹਨ ਜਿਨ੍ਹਾਂ ਕਾਰਨ ਲੋਕਾਂ ਵਿੱਚ ਤਣਾਅ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਆਰਥਿਕ ਸੁਰੱਖਿਆ ਸਥਿਰ ਅਤੇ ਚੰਗੇ ਵੇਤਨ ਵਾਲੀਆਂ ਤਨਖਾਹਾਂ ‘ਤੇ ਨਿਰਭਰ ਕਰਦੀ ਹੈ, ਇਸ ਲਈ ਸਰਕਾਰ ਨੂੰ ਇਸਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …