ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਓਨਟਾਰੀਓ ਸੂਬੇ ਦੀ ਮੁੱਖ ਮੰਤਰੀ ਕੈਥਲੀਨ ਵਿਨ ਨੇ ਆਪਣੇ ਮੰਤਰੀ ਮੰਡਲ ਵਿਚ ਫੇਰ-ਬਦਲ ਕੀਤਾ ਅਤੇ (7 ਜੂਨ ਨੂੰ ਹੋਣ ਵਾਲੀਆਂ) ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਕੈਬਨਿਟ ਮੰਤਰੀਆਂ ਦੀ ਜਗ੍ਹਾ 3 ਮਹਿਲਾ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਹਰਿੰਦਰ ਮੱਲ੍ਹੀ, ਓਟਾਵਾ-ਵੇਨੀਏ ਤੋਂ ਨਥਲੀ ਡਸ ਰੋਜ਼ੀਏਰਜ਼ ਅਤੇ ਕਿਚਨਰ ਸੈਂਟਰ ਤੋਂ ਡਾਏਨ ਵਰਨਾਈਲ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਬੀਬੀ ਮੱਲ੍ਹੀ ਨੂੰ ਔਰਤਾਂ ਦੇ ਦਰਜੇ ਦਾ ਮੰਤਰਾਲਾ ਮਿਲਿਆ ਹੈ।
ਬੀਬੀ ਹਰਿੰਦਰ ਮੱਲ੍ਹੀ ਓਨਟਾਰੀਓ ਸੂਬੇ ਦੀ ਬਣੀ ਮੰਤਰੀ
RELATED ARTICLES

