ਬਰੈਂਪਟਨ/ਬਿਊਰੋ ਨਿਊਜ਼ : ਐਮਪੀਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ 2018 -2019 ਬਹੁ ਸੱਭਿਆਚਾਰਕ ਭਾਈਚਾਰਕ ਸਮਰਥਾ ਗ੍ਰਾਂਟ ਪ੍ਰੋਗਰਾਮ (Multicultural Community Capacity Grant Program, MCCGP) ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗ੍ਰਾਂਟ ਦੁਆਰਾ ਓਨਟਾਰੀਓ ਸਰਕਾਰ ਸੂਬੇ ਦੇ ਨਾਗਰਿਕ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਪੂਰੀ ਤਰ੍ਹਾਂ ਭਾਗੀਦਾਰੀ ਨਿਭਾਉਣ ਲਈ ਨਵੇਂ ਆਉਣ ਵਾਲਿਆਂ ਅਤੇ ਖ਼ਾਸ ਜਾਤੀ ਸਮੂਹਾਂ ਸੰਬੰਧੀ ਭਾਈਚਾਰਿਆਂ ਦੀ ਸਮੱਰਥਾ ਨੂੰ ਵਧਾ ਕੇ ਵਿਵਿਧ ਅਤੇ ਵਿਸਤ੍ਰਿਤ ਭਾਈਚਾਰਿਆਂ ਦਾ ਨਿਰਮਾਣ ਕਰਨ ਵਿੱਚ ਮਦਦ ਕਰੇਗਾ।
ਇਸ ਪ੍ਰੋਗਰਾਮ ਲਈ ਅਰਜ਼ੀਆਂ ਲੈਣ ਦੀ ਪ੍ਰਤੀਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਆਖਰੀ ਜਨਵਰੀ 23, 2018 ਹੈ। ਇਸ ਗ੍ਰਾਂਟ ਰਾਹੀਂ ਓਨਟਾਰੀਓ ਸਰਕਾਰ ਆਉਂਦੇ ਦੋ ਸਾਲਾਂ ਵਿਚ ਤਕਰੀਬਨ ਛੇ ਮਿਲੀਅਨ ਡਾਲਰਾਂ ਦਾ ਨਿਵੇਸ਼ ਕਰੇਗੀ। ਬਰੈਂਪਟਨ ਵੈਸਟ ਦੇ ਕਈ ਸੰਗਠਨਾਂ ਨੂੰ ਇਸ ਸਾਲ ਇਹ ਗ੍ਰਾਂਟ ਮਿਲੀ ਹੈ ਜੋ ਕਿ ਕਈ ਖ਼ਾਸ ਪ੍ਰੋਜੈਕਟਾਂ ਲਈ ਮਦਦਗਾਰ ਹੋਵੇਗੀ। ਜਿਵੇਂ ਕਿ ਬਰੈਂਪਟਨ ਵੈਸਟ ਵਿਚ ਨਵੇਂ ਆਏ ਇੰਮੀਗ੍ਰੈਂਟਾਂ ਅਤੇ ਬਜੁਰਗਾਂ ਨੂੰ ਪੈਦਲ ਚਲਨ ਵਾਲੇ ਨਿਯਮਾਂ ਅਤੇ ਸੁਰੱਖਿਆ ਦੀ ਜਾਣਕਾਰੀ ਦੇਣਾ, ਵੱਖ ਵੱਖ ਭਾਈਚਾਰਿਆਂ ਵਿਚ ਵੱਧ ਰਿਹੈ ਡਿਪ੍ਰੇਸ਼ਨ ਦੇ ਬਚਾਅ ਦੀ ਜਾਣਕਾਰੀ ਦੇਣਾ, ਔਰਤਾਂ ਸੰਬੰਧੀ ਮਸਲਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਧਾਨ ਕਰਨਾ ਅਤੇ ਅਜਿਹੇ ਕਈ ਹੋਰ ਸਮਾਜਿਕ ਮਸਲਿਆਂ ਬਾਰੇ ਜਾਣਕਾਰੀ ਵਧਾਉਣ ਲਈ ਇਹ ਗ੍ਰਾਂਟ ਸਹਿਯੋਗ ਦੇਵੇਗੀ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਬਹੁਸੱਭਿਆਚਾਰਵਾਦ ਸਾਡੇ ਸੱਭਿਆਚਾਰ ਅਤੇ ਵਿਰਾਸਤ ਲਈ ਬਹੁਤ ਅਹਿਮ ਯੋਗਦਾਨ ਦਿੰਦਾ ਹੈ। ਵੱਖ ਵੱਖ ਸਭਿਆਚਾਰ ਦੇ ਲੋਕ ਬਰੈਂਪਟਨ ਵੈਸਟ ਵਿਚ ਹੋਰ ਤਰੱਕੀ ਕਰਦੇ ਹਨ ਜਦੋਂ ਉਹਨਾਂ ਨੂੰ ਸਹੀ ਮੌਕਾ ਅਤੇ ਸਮਰਥਨ ਮਿਲਦਾ ਹੈ। ਬਹੁਸੱਭਿਆਚਾਰਕ ਭਾਈਚਾਰਕ ਸਮਰਥਾ ਗ੍ਰਾਂਟ ਪ੍ਰੋਗਰਾਮ ਵਿਚ ਨਿਵੇਸ਼ ਕਰਨ ਨਾਲ ਬਰੈਂਪਟਨ ਵੈਸਟ ਦੇ ਨਿਵਾਸੀਆਂ ਨੂੰ ਹੋਰ ਸ਼ਕਤੀ ਮਿਲਦੀ ਹੈ ਤਾਂ ਜੋ ਉਹ ਆਮ ਜ਼ਿੰਦਗੀ ਦੀ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਸਹੀ ਢੰਗ ਨਾਲ ਨਜਿੱਠਣ ਅਤੇ ਕਮਿਊਨਿਟੀ ਵਿਚ ਵਧੇਰੇ ਯੋਗਦਾਨ ਕਰ ਸਕਣ।”
Home / ਕੈਨੇਡਾ / ਬਰੈਂਪਟਨ ਵੈਸਟ ਦੀਆਂ ਕਈ ਸੰਸਥਾਵਾਂ ਨੂੰ ਮਿਲੀ ਮਲਟੀਕਲਚਰਲ ਕਮਿਊਨਿਟੀ ਕਪੈਸਟੀ ਗ੍ਰਾਂਟ : ਵਿੱਕ ਢਿੱਲੋਂ
Check Also
ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …