ਬਰੈਂਪਟਨ/ਬਿਊਰੋ ਨਿਊਜ਼ : ਧਰਮ ਨਿਰਪੱਖ ਸੰਸਥਾ ਸਾਊਥ ਏਸ਼ੀਅਨ ਇਨ ਉਨਟਾਰੀਓ (ਐਸਏਓ) ਨੇ ਇੱਥੇ ਭਾਰਤ ਦੀ ਅਜ਼ਾਦੀ ਦੀ 72ਵੀਂ ਵਰੇਗੰਢ ਧੂਮਧਾਮ ਨਾਲ ਮਨਾਈ। ਸੰਸਥਾ ਪਿਛਲੇ 23 ਸਾਲਾਂ ਤੋਂ ਭਾਰਤੀ ਦੀ ਅਜ਼ਾਦੀ ਦੇ ਜਸ਼ਨ ਮਨਾ ਰਹੀ ਹੈ। ਇਸਦਾ ਮਕਸਦ ਭਾਰਤ ਅਤੇ ਕੈਨੇਡਾ ਵਿਚਕਾਰ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁਲਿੱਤ ਕਰਨਾ ਹੈ।ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਵੱਖ ਵੱਖ ਤਰਾਂ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਸੰਸਦ ਮੈਂਬਰ ਡਾ. ਕ੍ਰਿਸਟੀ ਡੰਕਨ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਸੰਸਦ ਮੈਂਬਰ ਰਮੇਸ਼ ਸੰਘਾ, ਪ੍ਰਾਂਤਕ ਸੰਸਦ ਦੇ ਮੈਂਬਰ ਫਜ਼ਲ ਹੁਸੈਨ, ਕੰਸਰਵੇਟਿਵ ਪਾਰਟੀ ਆਫ ਕੈਨੇਡਾ ਤੋਂ ਇਫਤਖਾਰ ਚੌਧਰੀ ਅਤੇ ਭਾਰਤੀ ਸਫਾਰਤਖਾਨੇ ਤੋਂ ਦਵਿੰਦਰਪਾਲ ਸਿੰਘ ਸ਼ਾਮਲ ਸਨ। ਸੰਸਥਾ ਦੇ ਮੀਤ ਪ੍ਰਧਾਨ ਸੁਭਾਸ਼ ਚੰਦ ਨੇ ਸੰਸਥਾਨ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦਾ ਬਿਓਰਾ ਪੇਸ਼ ਕੀਤਾ ਗਿਆ। ਐੱਸਏਓ ਪ੍ਰਧਾਨ ਸੈਮ ਚੋਪੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …