ਮਾਲਟਨ/ਬਿਊਰੋ ਨਿਊਜ਼ : ਮਾਲਟਨ ਸੀਨੀਅਰਜ਼ ਐਸੋਸੀਏਸ਼ਨ ਨੇ ਅਪਨੇ ਦੋ ਸੀਨੀਅਰ ਸਾਥੀਆਂ ਅਮਰੀਕ ਸਿੰਘ ਲਾਲੀ ਅਤੇ ਸ. ਕਰਤਾਰ ਸਿੰਘ ਗਿੱਲ ਦੇ ਜਨਮ ਦਿਨ ਮਨਾਏ ਸ ਚਾਹ ਪਾਰਟੀ ਵਿੱਚ ਮਿੱਠੀ, ਸਲੂਨੀ ਸਮੱਗਰੀ ਦੇ ਆਨੰਦ ਲੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਸ. ਬਾਬੂ ਸਿੰਘ ਕਲਸੀ ਸਟੇਜ ਦੇ ਧਨੀ ਅਤੇ ਪ੍ਰਸਿੱਧ ਗਜ਼ਲ ਗੋ ਮਹਿੰਦਰ ਦੀਪ ਗਰੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਭਾ ਦੇ ਪ੍ਰਧਾਨ ਸੁਖਮਿੰਦਰ ਰਾਮਪੁਰੀ ਦੇ ਜੀ ਆਇਆਂ ਸ਼ਬਦਾਂ ਅਤੇ ਜਨਮ ਪਾਤਰੀਆਂ ਦੀ ਸਾਰਿਆਂ ਵੱਲੋਂ ਅਰਦਾਸ ਤੋਂ ਬਾਅਦ ਜੋਗਿੰਦਰ ਸਿੰਘ ਅਣਖੀਲਾ ਨੇ ਕਵਿਤਾ ਦੁਆਰਾ ਦੋਹਾਂ ਜਨਮ ਪਾਤਰੀਆਂ ਨੂੰ ਵਧਾਈ ਦਿੱਤੀ । ਸ. ਬਾਬੂ ਸਿੰਘ ਕਲਸੀ ਵਿਸਾਖੀ ਦੇ ਸੰਬੰਧ ਵਿੱਚ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਰਾਮਚਰਨ ਢੀਂਗਰਾ ਨੇ ਚਮਕੌਰ ਦੀ ਗੜ੍ਹੀ ਦੀ ਯਾਦ ਤਾਜ਼ਾ ਕਰਵਾਈ । ਡਾ. ਸਰਦੂਲ ਸਿੰਘ ਗਿੱਲ ਨੇ ਇਕ ਨਿੱਕੀ ਕਹਾਣੀ ਅਤੇ ਲਤੀਫੇ ਸੁਣਾ ਕੇ, ਹਸਾ ਕੇ ਆਪਣੀ ਹਾਜਰੀ ਲਗਵਾਈ । ਦਿਲਬਾਗ ਸਿੰਘ ਪਡੱਾ ਨੇ ਬਹੁਤ ਹੀ ਵਧੀਆ ਵਿਅੰਗ ਮਈ ਕਵਿਤਾ ਸੁਣਾਈ। ਮਹਿੰਦਰ ਦੀਪ ਗਰੇਵਾਲ ਨੇ ਆਪਣੀ ਪੁਸਤਕ ”ਰੰਗਾਂ ਦੇ ਸਾਗਰ” ਵਿਚੋਂ ਦੋ ਬਹੁਤ ਹੀ ਪਿਆਰੀਆਂ ਗਜ਼ਲ ਪੇਸ਼ ਕੀਤੀਆਂ, ਜਿਸਦੀ ਸਾਰਿਆਂ ਨੇ ਸਿਫ਼ਤ ਕੀਤੀ। ਅੰਤ ਵਿੱਚ ਸੁਖਮਿੰਦਰ ਰਾਮਪੁਰੀ ਨੇ ਅਪਣੇ ਜੀਵਨ ਦੀ ਇਕ ਘਟਨਾ ਸੁਣਾਈ ਕਿ ਜਦ ਤੁਸੀਂ ਲੋਕਾਂ ਲਈ ਕੰਮ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਆਕੇ, ਜੁੜ ਕੇ ਸਾਂਝਾ ਕੰਮ ਕਰਦੇ ਹਨ। ਨਾਲ ਹੀ ਨਾਲ ਪੁਰੇ ਅਨੁਸ਼ਾਸਨ ਵਿੱਚ ਇਕ ਲੰਬਾ ਪ੍ਰੋਗਰਾਮ ਸੁਣਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਲਗਭਗ ਚਾਰ ਦਰਜਨ ਸੀਨੀਅਰਜ਼ ਨੇ ਪ੍ਰੋਗਰਾਮ ਵਿੱਚ ਭਾਗ ਲਿਆ। ਚਾਹ, ਪਾਣੀ ਦਾ ਪ੍ਰਬੰਧ ਡਾ ਸਰਦੂਲ ਸਿੰਘ ਗਿੱਲ, ਸੁਖਦੇਵ ਸਿੰਘ ਬੇਦੀ ਤੇ ਅਵਤਾਰ ਸਿੰਘ ਤਾਰੀ ਨੇ ਕੀਤਾ। ਸਟੇਜ ਦੇ ਫਰਜ ਗੁਰਮੇਲ ਸਿੰਘ ਬਾਠ ਨੇ ਬਾਖੂਬੀ ਨਿਭਾਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …