Breaking News
Home / Special Story / ਸਿੱਖ ਸੰਸਥਾਤਮਕਵਿਕਾਸ :ਸ੍ਰੀ ਗੁਰੂ ਅਰਜਨਦੇਵ ਜੀ ਦਾ ਯੋਗਦਾਨ

ਸਿੱਖ ਸੰਸਥਾਤਮਕਵਿਕਾਸ :ਸ੍ਰੀ ਗੁਰੂ ਅਰਜਨਦੇਵ ਜੀ ਦਾ ਯੋਗਦਾਨ

guru Arjun Dev ji copy copyਪ੍ਰੋ.ਪਰਮਜੀਤ ਕੌਰ ਅਨੰਦਪੁਰ ਸਾਹਿਬ
ਰਾਮਦਾਸਿ ਗੁਰੂ ਜਗ ਤਾਰਨ ਕਉ
ਗੁਰ ਜੋਤਿ ਅਰਜੁਨ ਮਾਹਿ ਧਰੀ॥੪॥ (ਅੰਗ : ੧੪੦੯)
ਗੁਰੂ ਦਾਵਿਅਕਤੀਤਵ ਮਨੁੱਖ ਦੀ ਸੋਚ ਦੀਵਿਸ਼ਾਲਤਾ ਤੋਂ ਵਿਸ਼ਾਲ, ਸੂਖ਼ਮਤਾਦੀਸਿਖ਼ਰ,  ਅਧਿਆਤਮਵਾਦਦੀਚਰਮਸੀਮਾਹੈ।ਸ੍ਰੀ ਗੁਰੂ ਅਰਜਨਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਸਰਬਸਾਂਝੀਵਾਲਤਾ ਦੇ ਪ੍ਰਤੀਕਮੰਨਿਆਜਾਂਦਾਹੈ।ਭਾਈਨੰਦਲਾਲ ਜੀ ਲਿਖਦੇ ਹਨ :
ਗੁਰੂ ਅਰਜਨ ਆ ਜੁਮਲਾ ਜੂਦੋ ਫ਼ਜ਼ਾਲ॥
ਹਕੀਕਤ ਪਜ਼ੋਹਿੰਦਾਇ ਹੱਕ ਜਮਾਲ॥੦੪॥
ਸ੍ਰੀ ਗੁਰੂ ਅਰਜਨਦੇਵ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ, ਯੋਗ ਅਤੇ ਅਧਿਆਤਮਕ ਰੁਚੀਆਂ ਵਾਲੇ ਸਪੁੱਤਰ ਸਨ।ਸ੍ਰੀ ਗੁਰੂ ਅਰਜਨਦੇਵ ਜੀ ਦਾਜਨਮ ੧੫ ਅਪ੍ਰੈਲ, ੧੫੬੩ ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿਮਾਤਾਬੀਬੀਭਾਨੀ ਜੀ ਦੀ ਕੁੱਖੋਂ ਗੋਇੰਦਵਾਲਸਾਹਿਬਵਿਖੇ ਹੋਇਆ। ਆਪ ਨੇ ਜੀਵਨ ਦੇ ਅਰੰਭਕਗਿਆਰਾਂ ਵਰ੍ਹੇ ਗੋਇੰਦਵਾਲਸਾਹਿਬਵਿਖੇ ਹੀ ਆਪਣੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਕੋਲਬਿਤਾਏ, ਜਿਨ੍ਹਾਂ ਨੇ ਉਨ੍ਹਾਂ ਦੀਧਾਰਮਿਕਬਿਰਤੀਕਰਕੇ ‘ਦੋਹਿਤਾਬਾਣੀ ਕਾ ਬੋਹਿਥਾ’ਹੋਣਦਾਵਰ ਦਿੱਤਾ, ਜਿਹੜਾਆਪ ਜੀ ਨੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਸੰਪਾਦਨਾਕਰਕੇ ਸੱਚ ਕਰਦਿਖਾਇਆ।
ਆਪ ਨੇ ਬਾਬਾ ਬੁੱਢਾ ਜੀ ਦੀਦੇਖ-ਰੇਖਅਤੇ ਭਾਈ ਗੁਰਦਾਸ ਜੀ ਦੇ ਸੰਗ-ਸਾਥਵਿਚਭਾਰਤਦੀਆਂ ਕਈ ਪ੍ਰਮੁੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਸਿੰਧੀ, ਫ਼ਾਰਸੀਆਦਿਵਿਚਵੀਪੂਰੀ ਮੁਹਾਰਤ ਹਾਸਲਕੀਤੀ ਸੀ। ਗੁਰਿਆਈ ਦੀ ਜ਼ਿੰਮੇਵਾਰੀ ੧੫੮੧ ਈਸਵੀਵਿਚਸੰਭਾਲਣ ਤੋਂ ਬਾਅਦ ਉਨ੍ਹਾਂ ਗੁਰੂ ਨਿਵਾਸ ਰਾਮਦਾਸਪੁਰ (ਸ੍ਰੀਅੰਮ੍ਰਿਤਸਰ) ਬਣਾਲਿਆਅਤੇ ਸਿੱਖ ਸੰਗਤਾਂ ਇਥੇ ਜੁੜਨ ਲੱਗੀਆਂ।
ਪਹਿਲੇ ਗੁਰੂ ਸਾਹਿਬਾਨਵਲੋਂ ਆਰੰਭਕੀਤਾ ਸਿੱਖ, ਸਿੱਖੀ ਅਤੇ ਸਿੱਖ ਸੰਸਥਾਵਾਂ ਦੇ ਵਿਕਾਸਦਾਕਾਰਜਹੋਰਵੀਵਿਕਸਿਤਤਾਦੀਸਿਖ਼ਰ ਤੱਕ ਪਹੁੰਚਾਉਣ ‘ਚ ਮਸ਼ਰੂਫ਼ ਹੋ ਗਏ। ਸ੍ਰੀ ਗੁਰੂ ਨਾਨਕਦੇਵ ਜੀ ਨੇ ਸਿੱਖ ਸੰਸਥਾਵਾਂ ਦੀਨੀਂਹ ਰੱਖੀ ਤੇ ਬਾਕੀ ਗੁਰੂ ਸਾਹਿਬਾਨ ਨੇ ਵਿਕਾਸਕੀਤਾ।ਸ੍ਰੀ ਗੁਰੂ ਅਰਜਨਦੇਵ ਜੀ ਦਾਸਮਾਂ ਅਜਿਹਾ ਸੀ ਜਦੋਂ ਸਿੱਖ ਧਰਮ ਨੂੰ ਵਧੇਰੇ ਸੰਗਠਿਤਕਰਨਦਾਕਾਰਜ ਬਹੁਤ ਵੱਡਾ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਹਨੇਰਗਰਦੀਆਪਣਾ ਰੰਗ ਤੇਜ਼ੀ ਨਾਲਫੜਰਹੀ ਸੀ। ਸਿੱਖ, ਸਿੱਖੀ ਤੇ ਸਿੱਖ ਸੰਸਥਾਵਾਂ ਦੀਮਜ਼ਬੂਤੀ ਨੂੰ ਅੰਦਰਖ਼ਾਤੇ ‘ਖੋਰਾ ਲਾਉਣ ਦੀਆਂ ਵਿਉਂਤਾਂ’ਵੀਸਿਰਜੀਆਂ ਜਾ ਰਹੀਆਂ ਸਨ।
ਜੇਕਰ ਗੰਭੀਰਤਾਨਾਲ ਸਿੱਖ ਸੰਸਥਾਵਾਂ ਦੇ ਵਿਕਾਸ ਨੂੰ ਘੋਖਿਆ ਜਾਵੇ ਤਾਂ ਪੰਜਵੇਂ ਪਾਤਸ਼ਾਹਸ੍ਰੀ ਗੁਰੂ ਅਰਜਨਦੇਵ ਜੀ ਦਾ ਕੇਂਦਰੀਅਸਥਾਨਹੈ। ਉਨ੍ਹਾਂ ਦੇ ਸਮੇਂ ਵਿਚ ਸਿੱਖ ਸੰਸਥਾਵਾਂ ਦੇ ਨਵੀਨਰੂਪ ਉਘੜ ਕੇ ਸਾਹਮਣੇ ਆਏ। ਸਿੱਖਾਂ ਨੂੰ ਸਿੱਖ ਜੀਵਨ-ਜਾਚ ਦੇ ਕਈ ਭੇਦ ਸਿਖਾਏ ਗਏ ਤੇ ਦੁਨੀਆ ਸਾਹਮਣੇ ਇਹ ਰਮਜ਼ਾਂ ਪ੍ਰਤੱਖ ਰੂਪਵਿਚ ਖੁੱਲ੍ਹ ਕੇ ਸਾਹਮਣੇ ਵੀ ਆਈਆਂ।
ਸਿੱਖ ਧਰਮਵਿਚ ਗੁਰੂ ਜੋਤਦਾਨਿਰੰਤਰਵਿਕਾਸ ਇਸ ਧਰਮਦੀ ਵਿਲੱਖਣਤਾ ਹੈ, ਜਿਸ ਰਾਹੀਂ ਸਿੱਖੀ ਨੇ ਵਿਕਾਸਦੀਆਂ ਵੱਖ-ਵੱਖ ਮੰਜ਼ਿਲਾਂ ਪਾਰਕੀਤੀਆਂ ਹਨ। ਇਹ ਗੁਰਗੱਦੀ ਕੋਈ ਵਿਰਾਸਤੀਨਹੀਂ ਸੀ। ਗੁਰੂ ਜੋਤਦੀਨਿਰੰਤਰਤਾਦਾਵਿਕਾਸ ਸੀ। ਸਿੱਖ ਧਰਮਵਿਚ ਗੁਰੂ ਸੋਚ ਦੇ ਉਚਤਮ ਪੜਾਅ’ਤੇ ਪਹੁੰਚੀ ਗੁਰੂ ਜੋਤਅਗਲੇਰੇ ਕਾਰਜਾਂ ਲਈ ਗੁਰੂ ਰੂਪਦੀਅਗਲੀਅਵਸਥਾਵਜੋਂ ਸੰਗਤ ਵਿਚਪੇਸ਼ ਹੁੰਦੀ ਹੈ।
ਸ੍ਰੀ ਗੁਰੂ ਅਰਜਨਦੇਵ ਜੀ ਦੇ ਗੁਰਗੱਦੀ ਧਾਰਨਸਮੇਂ ਤੱਕ ਸਿੱਖ ਧਾਰਮਿਕਸੰਸਥਾਵਾਂ ਕਾਫ਼ੀਵਿਕਸਿਤ ਹੋ ਚੁੱਕੀਆਂ ਸਨਪਰ ਗੁਰਗੱਦੀ ਨੂੰ ਲੈ ਕੇ ਅੰਤਰਮੁਖੀ ਲੜਾਈ, ਦਾਅਵੇਦਾਰੀਦਾਸੰਘਰਸ਼ਵੀ ਸ਼ੁਰੂ ਹੋ ਚੁੱਕਾ ਸੀ। ਪਿਰਥੀਚੰਦਦੀਵਿਰੋਧਤਾ ਸਾਮਰਤੱਖ ਰੂਪਵਿਚ ਉਭਰ ਕੇ ਸਾਹਮਣੇ ਆ ਰਹੀ ਸੀ। ਸ੍ਰੀ ਗੁਰੂ ਰਾਮਦਾਸ ਜੀ ਨੂੰ ਵੀਪਿਰਥੀਚੰਦ ਦੇ ਮਨਸੂਬਿਆਂ ਦੀਪੂਰੀਜਾਣਕਾਰੀ ਸੀ। ਇਸੇ ਲਈ ਉਸ ਨੂੰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚਕਹਿੰਦੇ ਹਨ :
ਮੀਣਾ ਹੋਆ ਪਿਰਥੀਆ
ਕਰਿਕਰਿ ਤੋਂਢਕਬਰਲੁ ਚਲਾਇਆ॥ (ਵਾਰ : ੨੬, ਪਉੜੀ : ੩੩)
ਉਸ ਦੇ ਮੀਂਸਣੇਪਨਕਰਕੇ ਗੁਰੂ-ਘਰ ਵਿਚਅੰਤਰ-ਵਿਰੋਧਤਾਵਾਂ ਉਠਣ ਲੱਗੀਆਂ, ਜਿਸ ਕਰਕੇ ਲੋੜ ਸੀ ਸਿੱਖ ਧਰਮ ਨੂੰ ਵਧੇਰੇ ਸੰਗਠਨਾਤਮਕਰੂਪਵਿਚ ਇਕਸੁਰ ਕਰਨਦੀ, ਜਿਸ ਨੂੰ ਸਿੱਖ ਸੰਸਥਾਵਾਂ ਦੀਮਜ਼ਬੂਤੀਬਣਾ ਕੇ ਹੀ ਇਕਸਾਰ ਤੇ ਇਕਸੁਰਤਾ ਦੀਲੜੀਵਿਚਪਰੋਇਆ ਜਾ ਸਕਦਾ ਸੀ।
ਸ੍ਰੀ ਗੁਰੂ ਨਾਨਕਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਉਸ ਤੋਂ ਬਾਅਦਸ੍ਰੀ ਗੁਰੂ ਗ੍ਰੰਥਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੱਕ ਸਿੱਖ ਸੰਸਥਾਵਾਂ ਦੀਆਂ ਬੁਨਿਆਦਾਂ ਪ੍ਰਪੱਕ ਹੋ ਚੁੱਕੀਆਂ ਸਨ। ਸਿੱਖਾਂ ਵਿਚ ਸਿੱਖ ਸੰਸਥਾਵਾਂ ਦੀਆਂ ਨਵੀਆਂ ਬੁਨਿਆਦਾਂ ਦੀਸਮਝ ਤੇ ਉਨ੍ਹਾਂ ਦੀ ਮਹੱਤਤਾ ਦਾ ਵਿਲੱਖਣ ਰੂਪਸ੍ਰੀ ਗੁਰੂ ਅਰਜਨਦੇਵ ਜੀ ਨੇ ਹੀ ਪੇਸ਼ਕੀਤਾਹੈ।ਇਨ੍ਹਾਂ ਸੰਸਥਾਵਾਂ ਦੀਭੂਮਿਕਾਵਿਚਲਾ ਪੱਖ ਜੋ ਸ੍ਰੀ ਗੁਰੂ ਅਰਜਨਦੇਵ ਜੀ ਨਾਲਸਬੰਧਤ ਹੈ, ਜਾਂ ਗੁਰੂ ਅਰਜਨਦੇਵ ਜੀ ਦੇ ਯੋਗਦਾਨਦਾਸਵਾਲ  ਹੈ, ਉਸ ਦੇ ਅਹਿਮ ਪੱਖ ਹਨ :
੧. ਸਿੱਖ ਸੰਗਤਾਂ ਦੀਗਿਣਤੀਵਿਚਲਗਾਤਾਰਵਾਧਾ
੨. ਲੰਗਰ ਪ੍ਰਥਾਦਾਵਿਕਾਸ
੩ ਸਿੱਖ ਪ੍ਰਚਾਰਪ੍ਰਸਾਰਹਿਤਕਾਰਜ
੪. ਦਸਵੰਧਪ੍ਰਥਾਦਾਵਿਕਾਸ
੫. ਹਰਿਮੰਦਰਸਾਹਿਬਦੀ ਉਸਾਰੀ
੬. ਇਸ਼ਨਾਨਦਾਸਮਾਜਿਕ ਮਹੱਤਵ
੭. ਸੇਵਾ ਦੇ ਸੰਕਲਪਦਾਵਿਸਥਾਰ
੮. ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਸੰਪਾਦਨਾ
ਸ੍ਰੀ ਗੁਰੂ ਅਰਜਨਦੇਵ ਜੀ ਦੁਆਰਾ ਸਿੱਖੀ ਦੇ ਪ੍ਰਚਾਰ-ਪ੍ਰਸਾਰਹਿਤ ਜੋ ਕਾਰਜਕੀਤੇ ਜਾ ਰਹੇ ਸਨ, ਉਸ ਨਾਲ ਸਿੱਖਾਂ ਦੀਗਿਣਤੀਵਿਚਲਗਾਤਾਰਵਾਧਾ ਹੋ ਰਿਹਾ ਸੀ। ਸਿੱਖ ਸੰਗਤ ਸ੍ਰੀ ਗੁਰੂ ਨਾਨਕਦੇਵ ਜੀ ਦੀਪੰਜਵੀਂ ਜੋਤਸ੍ਰੀ ਗੁਰੂ ਅਰਜਨਦੇਵ ਜੀ ਨੂੰ ਨਤਮਸਤਕ ਹੁੰਦੇ ਤੇ ਅਥਾਹਸ਼ਰਧਾ, ਸਤਿਕਾਰਸਹਿਤ ਗੁਰੂ-ਘਰ ਵਿਚ ਕਈ ਤਰ੍ਹਾਂ ਦੀਆਂ ਭੇਟਾਵਾਂ ਵੀਦਿੰਦੇ, ਜਿਸ ਨਾਲ ਗੁਰੂ-ਘਰ ਦੀਕਾਰ-ਭੇਟਾਵਿਚਵੀਵਾਧਾ ਹੋ ਰਿਹਾ ਸੀ ਅਤੇ ਲੰਗਰ ਪ੍ਰਥਾ ਨੂੰ ਹੋਰਵਿਸਥਾਰਿਤਕੀਤਾ ਗਿਆ। ਸਿੱਖਾਂ ਵਿਚਦਸਵੰਧਦੀਪ੍ਰਥਾ ਨੇ ਵੀ ਸਿੱਖੀ ਨੂੰ ਵਧੇਰੇ ਸੰਗਠਿਤਕੀਤਾ।ਆਪਣੀਕਿਰਤਕਮਾਈਵਿਚੋਂ ਸਵੈ ਇੱਛਾ ਨਾਲ ਦਿੱਤਾ ਗਿਆ ਕਮਾਈਦਾਦਸਵਾਂ ਹਿੱਸਾ ਦਸਵੰਧਅਖਵਾਉਂਦਾਹੈ।ਦਸਵੰਧਰਾਹੀਂ ਸਿੱਖ ਧਰਮ ਦੇ ਵਿਕਾਸਕਾਰਜਅਤੇ ਮਨੁੱਖਤਾ ਦੀਭਲਾਈਦਾਮਿਸ਼ਨ ਸੁਚਾਰੂ ਤਰੀਕੇ ਨਾਲ ਅੱਗੇ ਵਧਣ ਲੱਗਾ।
ਇਸ ਪ੍ਰਥਾ ਦੇ ਨਾਲ-ਨਾਲ ਹੀ ਸੇਵਾ-ਭਾਵਨਾਵੀਚਰਮਸੀਮਾ’ਤੇ ਪਹੁੰਚ ਗਈ। ਸ੍ਰੀ ਗੁਰੂ ਅਰਜਨਦੇਵ ਜੀ ਨੇ  ਸੇਵਾਦਾਸੰਸਥਾਈਰੂਪਵਿਕਸਿਤਕੀਤਾ। ਸਿੱਖਾਂ ਦੇ ਸਾਰੇ ਸਾਂਝੇ ਕਾਰਜਾਂ ਨੂੰ ਉਨ੍ਹਾਂ ਨੇ ਗੁਰੂ ਪ੍ਰੇਮਵਿਚਲਿਵਲੀਨ ਹੋ ਕੇ ਕਰਨਾ ਸਿਖਾਇਆ ਜਿਸ ਕਾਰਨ ਸਿੱਖਾਂ ਵਿਚਆਪਸੀ ਸਾਂਝ, ਮਿਲਵਰਤਨਦੀਭਾਵਨਾਵਧੀ।ਸੇਵਾ ਦੇ ਨਾਲ-ਨਾਲ ਹੀ ਕਾਰ-ਸੇਵਾਦੀਵੀ ਮਹੱਤਤਾ ਦਰਸਾਈ ਗਈ , ਜੋ ਮਜ਼ਦੂਰੀਨਹੀਂ, ਮਜ਼ਬੂਰੀਨਹੀਂ, ਸਗੋਂ ਸਵੈ-ਇੱਛਤ ਮਜ਼ਦੂਰੀ ਹੈ, ਜੋ ਗੁਰੂ-ਘਰ ਪ੍ਰਤੀਸ਼ਰਧਾ, ਪ੍ਰੇਮਵਿਚਲੀਨ ਹੋ ਕੇ ਕੀਤੀਜਾਂਦੀਹੈ।ਸ੍ਰੀਹਰਿਮੰਦਰਸਾਹਿਬ ਸਿੱਖਾਂ ਦਾ ਕੇਂਦਰੀ ਧੁਰਾ ਬਣਾਇਆ ਗਿਆ। ਇਸ ਮਹਾਨਅਸਥਾਨਦੀ ਉਸਾਰੀ ਕਰਕੇ ਉਸ ਵਿਚਸ੍ਰੀ ਗੁਰੂ ਗ੍ਰੰਥਸਾਹਿਬ ਜੀ ਦਾਪ੍ਰਕਾਸ਼ਕਰਨਾਆਮਕਾਰਜਨਹੀਂ ਸਨ।ਅਤਿ ਮਹੱਤਵਪੂਰਨ, ਸੰਸਥਾਤਮਕਰੂਹਾਨੀਕਾਰਜਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨਦੇਵ ਜੀ ਨੇ ਨੇਪਰੇ ਚੜ੍ਹਾਇਆ ਤਾਂ ਜੋ ਸਿੱਖਾਂ ਵਿਚਇਨ੍ਹਾਂ ਸੰਸਥਾਵਾਂ ਦੀ ਹੋਂਦ ਤੇ ਮਹੱਤਤਾ ਨੂੰ ਸਦੀਵੀਬਣਾਇਆ ਜਾ ਸਕੇ।
ਇਸ ਤੋਂ ਬਿਨ੍ਹਾਂ ਤਰਨਤਾਰਨਸਾਹਿਬਸ਼ਹਿਰਦੀਵੀ ੧੫੯੦ ਈਸਵੀਵਿਚਨੀਂਹ ਰੱਖੀ। ਇਸ ਥਾਂ ‘ਤੇ ਸਰੋਵਰਬਣਾਇਆ ਜੋ ਆਕਾਰ ਪੱਖੋਂ ਸਿੱਖਾਂ ਦੇ ਸਾਰੇ ਧਾਰਮਿਕਅਸਥਾਨਾਂ ਦੇ ਸਰੋਵਰਾਂ ਨਾਲੋਂ ਵੱਡਾ ਹੈ।ਤਰਨਤਾਰਨ ਦੇ ਸਰੋਵਰ ਨੂੰ ਵਰ ਦਿੱਤਾ ਕਿ ਇਥੇ ਜਿਹੜਾ ਕੋਈ ਰੋਗੀ, ਕੋਹੜੀ ਜਾਂ ਬਿਮਾਰ ਸੱਚੇ ਮਨੋਂ ਆ ਕੇ ਇਸ਼ਨਾਨਕਰੇਗਾ, ਉਸ ਦੇ ਸਾਰੇ ਦੁੱਖ ਨਿਵਾਰਨਹੋਣਗੇ। ਕੋਹੜੀਆਂ ਦੇ ਇਲਾਜਲਈ ਇਕ ਵੱਡਾ ਦਵਾਖਾਨਾਖੋਲ੍ਹਿਆ। ਗੁਰੂ ਸਾਹਿਬ ਨੇ ਮਾਨਵ-ਕਲਿਆਣਕਾਰੀਕਾਰਜਾਂ ਰਾਹੀਂ ਸਿੱਖਾਂ ਨੂੰ ਵਿਲੱਖਣ ਭਾਈਚਾਰਕਪਛਾਣਵੀ ਦਿੱਤੀ। ਸੰਸਥਾਤਮਕਆਧਾਰਵੀ ਦਿੱਤਾ, ਜੋ ਸਿੱਖਾਂ ਨੂੰ ਵਿਕਾਸਦੀਸਿਖ਼ਰ ਤੱਕ ਲੈ ਗਿਆ ਤੇ ਆਪਸੀਭਾਈਚਾਰਕਤੰਦਾਂ ਪੀਢ੍ਹੀਆਂ ਹੋ ਗਈਆਂ।
ੲੲੲ

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …