Breaking News
Home / Special Story / ਝੂਠੇ ਟਰੈਵਲ ਏਜੰਟਾਂ ਨੇ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਕੀਤੇ ਚਕਨਾਚੂਰ

ਝੂਠੇ ਟਰੈਵਲ ਏਜੰਟਾਂ ਨੇ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਕੀਤੇ ਚਕਨਾਚੂਰ

ਚੰਡੀਗੜ੍ਹ : ਦੇਸ਼ ਵਿੱਚ ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਵਿਦੇਸ਼ ਜਾਣ ਲਈ ਉਹ ਹਰ ਜਾਇਜ਼, ਨਾਜਾਇਜ਼ ਢੰਗ-ਤਰੀਕੇ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਹਾਲਤ ਵਿੱਚ ਉਹ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ।
ਟਰੈਵਲ ਏਜੰਟ ਉਨ੍ਹਾਂ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ਜਾਂ ਹੋਰ ਗ਼ਲਤ ਵੀਜ਼ੇ ਲਵਾ ਕੇ ਵਿਦੇਸ਼ ਭੇਜ ਦਿੰਦੇ ਹਨ, ਪਰ ਵਿਦੇਸ਼ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਉਨ੍ਹਾਂ ਨੂੰ ਹਵਾਈ ਅੱਡਿਆਂ ‘ਤੇ ਕੋਈ ਲੈਣ ਨਹੀਂ ਅਉਂਦਾ। ਉਨ੍ਹਾਂ ਵਿੱਚੋਂ ਅਨੇਕ ਨੂੰ ਹਵਾਈ ਅੱਡੇ ਤੋਂ ਪੁੱਠੇ ਪੈਰੀਂ ਦੇਸ਼ ਪਰਤਣਾ ਪੈਂਦਾ ਹੈ। ਜਿਹੜੇ ਵਿਦੇਸ਼ ਵਿੱਚ ਦਾਖ਼ਲ ਹੋ ਜਾਂਦੇ ਹਨ, ਉਨ੍ਹਾਂ ઠਦੇ ‘ਮਾੜੇ ਦਿਨ’ ਸ਼ੁਰੂ ਹੋ ਜਾਂਦੇ ਹਨ। ਕਈਆਂ ਨੂੰ ਵਿਦੇਸ਼ਾਂ ਦੀਆਂ ਜੇਲ੍ਹਾਂ ਦੀ ਹਵਾ ਖਾਣੀ ਪੈਂਦੀ ਹੈ।ઠ
ਪਟਿਆਲਾ ਜ਼ਿਲ੍ਹੇ ਵਿੱਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਦੋਂ ਕਈ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਂਦੇ ਜਾਂਦੇ ઠਰੂਸ ਦੀਆਂ ਜੇਲ੍ਹਾਂ ਵਿੱਚ ਪੁੱਜੇ ਗਏ ਤੇ ਕੁਝ ਮਹੀਨੇ ਜੇਲ੍ਹਾਂ ਵਿੱਚ ਕੱਟਣ ਤੋਂ ਬਾਅਦ ਦੇਸ਼ ਪਰਤੇ।
ਉਨ੍ਹਾਂ ਨੂੰ ਜੇਲ੍ਹ ਵਿੱਚ ਖਾਣ ਲਈ ਥੋੜ੍ਹੇ ਜਿਹੇ ਉਬਲੇ ਹੋਏ ਆਲੂ ਤੇ ਦੋ-ਤਿੰਨ ਬਰੈੱਡ ਪੀਸ ਹੀ ਮਿਲਦੇ ਸਨ। ਉਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਆਪਣੀ ਗਾਥਾ ਸੁਣਾਉਂਦਿਆਂ ਕਿਹਾ ਕਿ ਬੜੀ ਮੁਸ਼ਕਿਲ ਨਾਲ ਜਾਨ ਬਚੀ ਹੈ ਤੇ ਉਸ ਨੇ ਦੇਸ਼ ਤੋਂ ਬਾਹਰ ਕਦਮ ਨਾ ਰੱਖਣ ਦੀ ਸਹੁੰ ਖਾ ਲਈ ਹੈ। ਉਸ ਨੌਜਵਾਨ ਕੋਲ ਬਾਰਾਂ-ਤੇਰਾਂ ਕਿੱਲੇ ਜ਼ਮੀਨ ਸੀ, ਪਰ ਏਜੰਟ ઠਵੱਲੋਂ ਦਿਖਾਏ ਸੁਪਨਿਆਂ ਕਾਰਨ ਉਸ ਦੇ ਸਿਰ ‘ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਗਿਆ। ਇਸੇ ਤਰ੍ਹਾਂ ਨਵਾਂਸ਼ਹਿਰ ਜ਼ਿਲ੍ਹੇ ਦਾ ਇਕ ਨੌਜਵਾਨ ਲਗਪਗ ਤੀਹ ਸਾਲ ਪਹਿਲਾਂ ਵਿਦੇਸ਼ ਗਿਆ ਸੀ, ਪਰ ਅਜੇ ਤੱਕ ਉਸ ਪਤਾ ਨਹੀਂ ਲੱਗ ਸਕਿਆ।
ਗੜ੍ਹਸ਼ੰਕਰ ਹਲਕੇ ਤੋਂ ‘ਆਪ’ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਕੋਲ ਅਜਿਹੇ ਕਈ ਨੌਜਵਾਨਾਂ ਦੇ ઠਕੇਸ ਹਨ, ਜਿਹੜੇ ਵਰਕ ਪਰਮਿਟ ਦੀ ਥਾਂ ਵਿਜ਼ਿਟਰ ਵੀਜ਼ੇ ‘ਤੇ ਵਿਦੇਸ਼ ਗਏ ਸਨ।
ਉਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਜਾਂ ਉਸੇ ਵੇਲੇ ਹਵਾਈ ਅੱਡਿਆਂ ਤੋਂ ਵਾਪਸ ਭੇਜ ਦਿੱਤਾ ਗਿਆ। ਰੋੜੀ ਨੇ ਹਿੰਮਤ ਕਰਕੇ ਕਈ ਨੌਜਵਾਨਾਂ ਦੇ ਮਾਮਲੇ ਹੱਲ ਕਰਵਾਏ ਹਨ। ਵਿਦੇਸ਼ਾਂ ਵਿੱਚ ਖੱਜਲ-ਖੁਆਰੀ ਤੋਂ ਬਾਅਦ ਜਦੋਂ ਕੁਝ ਨੌਜਵਾਨ ਟਰੈਵਲ ਏਜੰਟਾਂ ਕੋਲ ਪੈਸੇ ਲੈਣ ਲਈ ਗਏ, ਪਰ ਉਨ੍ਹਾਂ ਨੇ ਕੋਈ ਜੁਆਬ ਨਹੀਂ ਦਿੱਤਾ ਤਾਂ ਉਹ ਪੁਲਿਸ ਕੋਲ ਚਲੇ ਗਏ। ਪੁਲਿਸ ਕੋਲੋਂ ਵੀ ਨਿਰਾਸ਼ਾ ਹੀ ਮਿਲੀ। ਇਨ੍ਹਾਂ ਨੌਜਵਾਨਾਂ ਵਿੱਚ ਅਮਨਦੀਪ ਕੁਮਾਰ ਖੁਰਾਲੀ, ਰਾਜ ਕੁਮਾਰ ਕੁਰਾਲੀ, ਭੁਪਿੰਦਰ ਕੁਮਾਰ ਵਾਸੀ ਕੁਰਾਲੀ, ਮਨੀਸ਼ ਕੁਮਾਰ ਵਾਸੀ ਦਾਦੂਵਾਲ, ਬਲਵਿੰਦਰ ਸਿੰਘ ਬਘੌਰਾ, ਲੱਖਾ ਸਿੰਘ ਬਲਾਚੌਰ, ਗੁਰਜੀਤ ਸਿੰਘ ਭੰਮੀਆ, ਮਨਪ੍ਰੀਤ ਸਿੰਘ ਵਾਸੀ ਮੌਲਾ, ਗੁਰਜੀਤ ਸਿੰਘ ਭੰਮੀਆ, ਨਰੇਸ਼ ਕੁਮਾਰ ਨੂਰਪੁਰ ਜੱਟਾਂ, ਹਰਜੀਤ ਰਾਏ ਡੇਰੋਂ ਤੇ ਧਿਆਨ ਸਿੰਘ ਵਾਸੀ ਬੁਢਲਾਡਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੇ ਥੱਕ-ਹਾਰ ਕੇ ਆਪਣੇ ਘਰਾਂ ਵਿੱਚ ਬੈਠ ਗਏ। ਮਾਪਿਆਂ ਨੇ ਪੈਸੇ ਉਧਾਰ ਲੈ ਕੇ ਜਾਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਲਾਡਲੇ ਰੁਜ਼ਗਾਰ ਲਈ ਵਿਦੇਸ਼ ਭੇਜੇ ਸਨ, ਪਰ ਨਿਰਾਸ਼ਾ ਹੀ ਮਿਲੀ।
ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …