ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਆਪਣੇ ਪ੍ਰਾਪਰਟੀ ਸਟੈਂਡਰਡ ਉਪ ਨਿਯਮਾਂ ਵਿਚ ਸੋਧ ਕੀਤੀ ਤਾਂ ਜੋ ਕੁਝ ਵਸਨੀਕਾਂ ਨੂੰ ਆਪਣੀਆਂ ਕੂੜੇ ਦੀਆਂ ਕਾਰਟਾਂ ਆਪਣੇ ਅਗਲੇ ਵਿਹੜੇ ਵਿਚ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕੇ।
ਇਹ ਤਬਦੀਲੀ ਰੀਜਨ ਆਫ ਪੀਲ ਦੇ ਕੂੜੇ, ਰੀਸਾਈਕਲਿੰਗ ਅਤੇ ਜੈਵਿਕ ਸਮੱਗਰੀਆਂ ਲਈ ਕੂੜੇ ਦੀਆਂ ਕਾਰਟਾਂ ‘ਤੇ ਲਾਗੂ ਹੁੰਦੀ ਹੈ ਅਤੇ ਇਹ ਖਾਸ ਤੌਰ ‘ਤੇ ਟਾਊਨ ਹਾਊਸ ਵਿਚ ਰਹਿਣ ਵਾਲੇ ਵਸਨੀਕਾਂ ਦੁਆਰਾ ਸਾਹਮਣਾ ਕੀਤੀ ਜਾਂਦੀ ਜਗ੍ਹਾ ਦੀ ਕਮੀ ‘ਤੇ ਪ੍ਰਤੀਕਿਰਿਆ ਵਜੋਂ ਸ਼ੁਰੂ ਕੀਤੀ ਗਈ ਸੀ। ਇਹਨਾਂ ਪ੍ਰਾਪਰਟੀਆਂ ਵਿਚੋਂ ਜ਼ਿਆਦਾਤਰ ਵਿਚ ਇਕੋ ਕਾਰ ਕ੍ਰਾਈਵੇ ਅਤੇ ਗਰਾਜ ਹੈ ਅਤੇ ਕੋਈ ਨਾਲ ਵਾਲਾ ਵਿਹੜਾ ਨਹੀਂ ਹੈ ਅਤੇ ਪਿਛਲੇ ਵਿਹੜੇ ਵਿਚ ਜਾਣ ਲਈ ਘਰ ਵਿਚੋਂ ਲੰਘ ਕੇ ਜਾਣ ਤੋਂ ਇਲਾਵਾ ਦਾ ਹੋਰ ਕੋਈ ਰਸਤਾ ਨਹੀਂ ਹੈ। ਅਜਿਹੀਆਂ ਪ੍ਰਾਪਰਟੀਆਂ ਤੋਂ, ਜੇ ਕਾਰ ਪਾਰਕਿੰਗ ਲਈ ਗਰਾਜ਼ ਦੀ ਲੋੜ ਹੋਵੇ ਅਤੇ ਕੋਈ ਹੋਰ ਜਗ੍ਹਾ ਉਪਲਬਧ ਨਾ ਹੋਵੇ ਤਾਂ ਵਸਨੀਕਾਂ ਨੂੰ ਇਮਾਰਤ ਦੇ ਨਾਲ ਅਗਲੇ ਵਿਹੜੇ ਵਿਚ ਕੂੜੇ ਦੀਆਂ ਕਾਰਟਾਂ ਰੱਖਣ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ। ਸੈਮੀ-ਡਿਟੈਚਡ ਅਤੇ ਡਿਟੈਚਡ ਘਰਾਂ ਵਿਚਲੇ ਵਸਨੀਕਾਂ ਲਈ, ਉਪ ਨਿਯਮ ਵਿਚ ਕੋਈ ਤਬਦੀਲੀ ਨਹੀਂ ਹੈ। ਕੂੜੇ ਦੀਆਂ ਕਾਰਟਾਂ ਨੂੰ ਲਾਜ਼ਮੀ ਤੌਰ ‘ਤੇ ਗਰਾਜ਼ ਵਿਚ, ਘਰਾਂ ਵਿਚਕਾਰਲੇ ਪਾਸੇ ਵਾਲੇ ਵਿਹੜੇ ਵਿਚ ਜਾਂ ਪਿਛਲੇ ਵਿਹੜੇ ਵਿਚ ਰੱਖਿਆ ਜਾਣਾ ਚਾਹੀਦਾ ਹੈ। ਕਾਰਟਾਂ ਨੂੰ ਸੜਕ ਦੇ ਨਾਲ ਲੱਗਦੇ ਅਗਲੇ ਵਿਹੜੇ ਵਿਚ ਰੱਖਣ ਦੀ ਇਜਾਜ਼ਤ ਨਹੀਂ ਹੈ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …