Breaking News
Home / ਕੈਨੇਡਾ / ਅਗਾਂਹਵਧੂ ਜਥੇਬੰਦੀਆਂ ਵਲੋਂ ਮਈ ਦਿਵਸ ਮਨਾਉਣ ਦਾ ਫੈਸਲਾ

ਅਗਾਂਹਵਧੂ ਜਥੇਬੰਦੀਆਂ ਵਲੋਂ ਮਈ ਦਿਵਸ ਮਨਾਉਣ ਦਾ ਫੈਸਲਾ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ ਰਲ ਕੇ 5 ਮਈ, 2019 ਦਿਨ ਐਤਵਾਰ ਨੂੰ ਸ਼ਾਮ 1 ਤੋਂ 5 ਵਜੇ ਤੱਕ, 8910 ਮੈਕਲਾਗਲਿੰਨ ਰੋਡ ਦੱਖਣ ‘ਤੇ ਸਥਿਤ, ਫਲਾਵਰ ਸਿੱਟੀ ਲਾਅਨ ਬਾਅਲਿੰਗ ਸੁਵਿਧਾ (ਕੁਈਨ ਰੋਡ ਅਤੇ ਮੈਕਲਾਗਲਿੰਨ ਰੋਡ ਦਾ ਦੱਖਣ ਪੱਛਮੀ ਖੂੰਜਾ) ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਵਿਚ ਮਈ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਈ ਦਿਵਸ ਦੇ ਸ਼ਹੀਦ, ਮਜ਼ਦੂਰਾਂ ਦੇ ਹੱਕਾਂ ਦੀ ਜਦੋਜਹਿਦ ਦੇ ਇਤਿਹਾਸ ਵਿਚ ਖਾਸ ਸਥਾਨ ਰਖਦੇ ਹਨ।
ਉਨ੍ਹਾਂ ਅਤੇ ਕਾਮਿਆਂ ਦੇ ਹੋਰ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਹਾੜਾ, ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ‘ਤੇ ਦੁਨੀਆਂ ਭਰ ਵਿਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ 4 ਮਈ 1886 ਨੂੰ ਅੱਠ ਘੰਟਿਆਂ ਦੀ ਦਿਹਾੜੀ ਦੀ ਮੰਗ ਕਰਦੇ ਮਜ਼ਦੂਰਾਂ ਦੇ ਜਲਸੇ ਤੇ ਪੁਲਿਸ ਦੁਆਰਾ ਚਲਾਈਆਂ ਗੋਲੀਆਂ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋਈ ਅਤੇ ਇਸੇ ਮੌਕੇ ਚੱਲੇ ਇੱਕ ਬੰਬ ਕਾਰਨ 7 ਪੁਲਿਸ ਕਰਮਚਾਰੀ ਮਾਰੇ ਗਏ। ਬੰਬ ਧਮਾਕੇ ਦੇ ਮੁਕੱਦਮੇ ਦੀ ਕਾਰਵਾਈ ਦੌਰਾਨ ਬੇਸ਼ੱਕ ਇਹ ਗੱਲ ਸਾਫ਼ ਹੋ ਗਈ ਸੀ ਕਿ ਦੋਸ਼ੀਆਂ ਵਿਚੋਂ ਕਿਸੇ ਨੇ ਵੀ ਬੰਬ ਨਹੀਂ ਸੁਟਿਆ, ਸਿਰਫ ਇਸ ਅਧਾਰ ਤੇ ਕਿ ਉਨ੍ਹਾਂ ਵਿਚੋਂ ਇੱਕ ਨੇ ਬੰਬ ਬਣਾਇਆ ਹੋ ਸਕਦਾ ਹੈ, ਸੱਤ ਲੀਡਰਾਂ ਨੂੰ ਫ਼ਾਂਸੀ ਦੀਆਂ ਸਜ਼ਾਵਾਂ ਸੁਣਾ ਦਿਤੀਆਂ ਗਈਆਂ। ਉਨ੍ਹਾਂ ਵਿਚੋਂ ਦੋ ਨੂੰ ਗਵਰਨਰ ਵਲੋਂ ਮੁਾਅਫ਼ੀ ਦੇ ਦਿੱਤੀ ਗਈ, ਇੱਕ ਮਜ਼ਦੂਰ ਨੇ ਜੇਲ੍ਹ ਵਿਚ ਆਤਮ ਹੱਤਿਆ ਕਰ ਲਈ ਅਤੇ ਚਾਰ ਨੂੰ ਫ਼ਾਸੀ ਲਾ ਦਿੱਤਾ ਗਿਆ। ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਕੱਲ੍ਹ ਦੇ ਕਾਮੇ ਆਮ ਕਰਕੇ ਅੱਠ ਜਾਂ ਇਸ ਤੋਂ ਘੱਟ ਸਮੇਂ ਦੀ ਦਿਹਾੜੀ ਹੀ ਕਰਦੇ ਹਨ। ਉਨ੍ਹਾਂ ਦੀ ਇਸ ਲਾਸਾਨੀ ਸ਼ਹਾਦਤ ਦੀ ਯਾਦ ਨੂੰ ਤਾਜ਼ਾ ਕਰਨ ਦੇ ਇੱਕ ਉੱਪਰਾਲੇ ਵਜੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਇਸ ਵਿਚ ਮਈ ਦਿਵਸ ਨਾਲ ਸਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਤੋਂ ਇਲਾਵਾ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ਬਾਰੇ ਵੀ ਗਲਬਾਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣ ਲਈ ਹਰਿੰਦਰ ਹੁੰਦਲ (647 818 6880), ਬਲਦੇਵ ਰਹਿਪਾ (416 881 7202 ਜਾਂ ਸੁਰਜੀਤ ਸਹੋਤਾ (416 704 0745) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …