ਬਰੈਂਪਟਨ/ਬਿਊਰੋ ਨਿਊਜ਼ : ਡੈਨਮਾਰਕ ਦੇ ਪ੍ਰਿੰਸ ਫਰੈਡਰਿਕ ਨੇ ਟੋਰਾਂਟੋ ਵਿਖੇ ਡੈਨਿਸ਼ ਕੰਪਨੀ 3ਐਕਸਐਨ ਵੱਲੋਂ ਡਿਜ਼ਾਇਨ ਕੀਤੇ ਟੀ3 ਬੇਅਸਾਈਡ ਸੈਂਟਰ ਦੇ ਮਾਡਲ ਦਾ ਉਦਘਾਟਨ ਕੀਤਾ। 10 ਮੰਜ਼ਿਲਾਂ ਦਾ ਇਹ ਸੈਂਟਰ ਇੱਕ ਆਫਿਸ ਟਾਵਰ ਹੋਵੇਗਾ ਜਿਸਨੂੰ ਮਾਸਟਰ ਡਿਵੈਲਪਰ ਹਾਈਨਜ਼ ਵੱਲੋਂ ਤਿਆਰ ਕੀਤਾ ਜਾਵੇਗਾ।
ਇਸ ਮੌਕੇ ‘ਤੇ ਪ੍ਰਿੰਸ ਨਾਲ ਡੈਨਮਾਰਕ ਦੇ ਊਰਜਾ ਮੰਤਰੀ ਲਾਰਸ ਕ੍ਰਿਸਚਿਅਨ ਲਿਲੀਹੋਲਟ, ਡੈਨਮਾਰਕ ਦੇ ਕੈਨੇਡਾ ਵਿੱਚ ਰਾਜਦੂਤ ਥਾਮਸ ਵਿੰਕਲਰ ਅਤੇ ਮੰਤਰੀ ਸਟੀਵ ਕਲਾਰਕ ਸਮੇਤ ਹਾਈਨਜ਼, ਟ੍ਰਾਈਡਲ ਅਤੇ ਵਾਟਰਫਰੰਟ ਟੋਰਾਂਟੋ ਦੇ ਪ੍ਰਤੀਨਿਧੀ ਮੌਜੂਦ ਸਨ।
ਟੀ3 ਬੇਅਸਾਈਡ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਭਵਿੱਖ ਮੁਖੀ ਤਕਨਾਲੋਜੀ ਅਤੇ ਅਤਿ ਆਧੁਨਿਕ ਸੇਵਾਵਾਂ ਉਪਲੱਬਧ ਹੋਣਗੀਆਂ। ਟੀ3 ਦਾ ਅਰਥ ਹੈ ‘ਟਿੰਬਰ, ਟਰਾਂਜਿਟ ਅਤੇ ਟੈਕਨੋਲੌਜੀ।’ ਉਦਘਾਟਨ ਤੋਂ ਬਾਅਦ ਇਸ ਦੇ ਮਾਡਲ ਨੂੰ ਜਨਤਕ ਕੀਤਾ ਗਿਆ ਹੈ। ਸੋਮਵਾਰ ਤੋਂ ਵੀਰਵਾਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ ਹਫ਼ਤੇ ਦੇ ਅੰਤਿਮ ਦਿਨਾਂ ਅਤੇ ਛੁੱਟੀਆਂ ਵਿੱਚ ਦੁਪਹਿਰ ਤੋਂ ਸ਼ਾਮ 5 ਵਜੇ ਤੱਕ ਇਸਨੂੰ ਮੁਫ਼ਤ ਦੇਖਿਆ ਜਾ ਸਕਦਾ ਹੈ। ਇਹ ਸੈਂਟਰ 261 ਕੁਇਨਜ਼ ਕੁਏ ਈਸਟ ‘ਤੇ ਸਥਿਤ ਜੋ ਜੁੜਵਾ ਇਮਾਰਤਾਂ ਹੋਣਗੀਆਂ ਜਿਨ੍ਹਾਂ ਦਾ ਨਿਰਮਾਣ 2020 ਵਿੱਚ ਸ਼ੁਰੂ ਹੋਵੇਗਾ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …