ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਪਾਵਰ ਜਨਰੇਸ਼ਨ (ਓਪੀਜੀ) ਨੇ ਲੋਕਾਂ ਨੂੰ ਆਪਣੀਆਂ ਮਾਰਚ ਦੀਆਂ ਛੁੱਟੀਆਂ ਦੌਰਾਨ ਮੌਸਮ ਦਾ ਆਨੰਦ ਲੈਣ ਵੇਲੇ ਓਪੀਜੀ ਹਾਈਡਰੋਇਲੈੱਕਟ੍ਰਿਕ ਸੁਵਿਧਾਵਾਂ ਨਜ਼ਦੀਕ ਪਾਣੀ ਅਤੇ ਬਰਫ਼ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਓਪੀਜੀ ਦੇ ਰਿਨਿਊਅਲ ਜਨਰੇਸ਼ਨ ਦੇ ਪ੍ਰਧਾਨ ਮਾਈਕ ਮਾਰਟੇਲੀ ਨੇ ਕਿਹਾ ਕਿ ਉਹ ਹਾਈਡਰੋ ਜਨਰੇਟਿੰਗ ਸਟੇਸ਼ਨਾਂ ਤੋਂ ਦੂਰ ਰਹਿਣ ਅਤੇ ਓਪੀਜੀ ਸੁਵਿਧਾਵਾਂ ਨਜ਼ਦੀਕ ਲਗਾਏ ਸੰਕੇਤ ਬੋਰਡਾਂ ਅਤੇ ਬੈਰੀਅਰਾਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਓਪੀਜੀ ਡੈਮਾਂ ਅਤੇ ਸਟੇਸ਼ਨਾਂ ਨਜ਼ਦੀਕ ਬਰਫ਼ ਦੀ ਪਰਤ ਹੋਰ ਥਾਵਾਂ ਦੇ ਮੁਕਾਬਲੇ ਬਹੁਤ ਪਤਲੀ ਹੁੰਦੀ ਹੈ ਜਿੱਥੇ ਮੌਸਮੀ ਗਤੀਵਿਧੀਆਂ ਕਰਨਾ ਖਤਰਨਾਕ ਹੁੰਦਾ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …