8.2 C
Toronto
Friday, November 7, 2025
spot_img
Homeਫ਼ਿਲਮੀ ਦੁਨੀਆਨੀਰੂ ਬਾਜਵਾ ਦੀ ਨਵੀ ਫ਼ਿਲਮ "ਬੂਹੇ ਬਾਰੀਆਂ" ਦਾ ਪੋਸਟਰ ਹੋਇਆ ਰਿਲੀਜ ,,ਪੁਲਿਸ...

ਨੀਰੂ ਬਾਜਵਾ ਦੀ ਨਵੀ ਫ਼ਿਲਮ “ਬੂਹੇ ਬਾਰੀਆਂ” ਦਾ ਪੋਸਟਰ ਹੋਇਆ ਰਿਲੀਜ ,,ਪੁਲਿਸ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਨੀਰੂ ਬਾਜਵਾ  

ਨੀਰੂ ਬਾਜਵਾ ਦੀ ਨਵੀ ਫ਼ਿਲਮ “ਬੂਹੇ ਬਾਰੀਆਂ” ਦਾ ਪੋਸਟਰ ਹੋਇਆ ਰਿਲੀਜ
ਪੁਲਿਸ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਨੀਰੂ ਬਾਜਵਾ
ਚੰਡੀਗੜ੍ਹ ( ਪ੍ਰਿੰਸ ਗਰਗ )


ਅਦਾਕਾਰਾ ਨੀਰੂ ਬਾਜਵਾ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਅਦਾਕਾਰਾ ਨਵੀਂ ਫ਼ਿਲਮ ‘ਬੂਹੇ ਬਾਰੀਆਂ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ । ਇਸ ਫ਼ਿਲਮ ਦੀ ਫਸਟ ਲੁੱਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਇਹ ਫਿਲਮ 15 ਸਤੰਬਰ ਨੂੰ ਹੋਵੇਗੀ ਰਿਲੀਜ਼!!

ਨੀਰੂ ਬਾਜਵਾ ਦੀ ਫਿਲਮ ਕਲੀ ਜੋਟਾ ਅਤੇ “ਚੱਲ ਜਿੰਦੀਏ” ਨੂੰ ਪ੍ਰਸ਼ੰਸ਼ਕਾਂ ਨੇ ਭਰਮਾ ਹੁੰਗਾਰਾ ਦਿੱਤਾ। ਦੋਵੇਂ ਹੀ ਫਿਲਮਾਂ ਲੰਬੇ ਸਮੇਂ ਤੱਕ ਸਿਨੇਮਾਘਰਾਂ ਦੀ ਸ਼ਾਨ ਬਣੀਆ ਰਹੀਆਂ। ਬਾਲੀਵੁੱਡ, ਹਾਲੀਵੁੱਡ ਅਤੇ ਸਾਉਥ ਤੋਂ ਇਲ਼ਾਵਾ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਣਾ ਮਾਣ ਵਾਲੀ ਗੱਲ ਹੈ। ਹੁਣ ਇਸੇ ਖੁਸ਼ੀ ਵਿੱਚ ਨੀਰੂ ਨੇ ਆਪਣੀ ਤੀਸਰੀ ਫਿਲਮ ਦਾ ਐਲਾਨ ਕੀਤਾ ਹੈ।

ਉਦੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ਸੰਤੋਸ਼ ਸੁਭਾਸ਼ ਥੀਟੇ, ਸੰਨੀ ਰਾਜ ਅਤੇ ਲੀਨਾਜ਼ ਈ.ਐਨ.ਟੀ ਦੁਆਰਾ ਕੀਤਾ ਗਿਆ ਹੈ

ਨੀਰੂ ਤੋਂ ਇਲਾਵਾ ਸਟਾਰ ਸਟੱਡੀਡ ਕਾਸਟ ਵਿੱਚ ਰੁਬੀਨਾ ਬਾਜਵਾ, ਗੁਰਪ੍ਰੀਤ ਭੰਗੂ, ਨਿਰਮਲ ਰਿਸ਼ੀ, ਜਤਿੰਦਰ ਕੌਰ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਬਲਜਿੰਦਰ ਕੌਰ ਅਤੇ ਧਰਮਿੰਦਰ ਕੌਰ ਵੀ ਸ਼ਾਮਲ ਹਨ।

RELATED ARTICLES
POPULAR POSTS