-4.6 C
Toronto
Wednesday, December 3, 2025
spot_img
Homeਕੈਨੇਡਾਮਾਝਾ ਪਿਕਨਿਕ 24 ਜੁਲਾਈ ਨੂੰ

ਮਾਝਾ ਪਿਕਨਿਕ 24 ਜੁਲਾਈ ਨੂੰ

logo-2-1-300x105-3-300x105ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਮਾਝਾ ਸਪੋਰਟਸ ਅਤੇ ਕਲਚਰਲ ਕਲੱਬ  ਦੇ ਪਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਹਰ ਸਾਲ ਦੀ ਤਰ੍ਹਾਂ 24 ਜੁਲਾਈ ਐਤਵਾਰ ਨੂੰ ਸਵੇਰੇ 11 30 ਵਜੇ ਤੋਂ ਸ਼ਾਮ 5 ਵਜੇ ਤੱਕ ਮਾਲਟਨ ਦੇ 3430 ਡੇਰੀ ਰੇਡ ਈਸਟ ਅਤੇ ਗੋਰਵੇਅ ਦੇ ਇੰਟਰਸੈਕਸ਼ਨ ਤੇ ਸਥਿੱਤ ਵਾਈਲਡ ਵੁੱਡ ਪਾਰਕ ਏਰੀਆ ਬੀ ਵਿੱਚ ਮਾਝਾ ਪਿਕਨਕ ਮਨਾਈ ਜਾ ਰਹੀ ਹੈ ਜਿੱਥੇ ਮਾਝੇ ਦੇ ਵਸਨੀਕਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ। ਇਸ ਪਿਕਨਕ ‘ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਲਈ ਪਰਬੰਧਕਾਂ ਵੱਲੋਂ ਸਾਰਾ ਦਿਨ ਖਾਣ ਪੀਣ ਜਿਵੇਂ ਚਾਹ, ਕੋਲਡ ਡਰਿੰਕਸ, ਗਰਮਾਂ ਗਰਮ ਪਕੌੜੇ, ਜਲੇਬੀਆਂ, ਛੋਲੇ ਭਠੂਰੇ, ਬਾਰ ਬੀ ਕਿਊ, ਪੋਪ ਕਾਰਨ ਸਮੇਤ ਕਈ ਕੁਝ ਹੋਵੇਗਾ।
ਬੱਚਿਆਂ ਦੇ ਮਨੋਰੰਜਨ ਲਈ ਕਲਾਊਨ, ਮਰਦਾਂ ਲਈ ਡੀ ਜੇ, ਭੰਗੜਾ ਅਤੇ ਮਝੈਲਣਾਂ ਲਈ ਗਿੱਥੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਖੇਡਾਂ ‘ਚ ਬੱਚਿਆਂ ਦੀਆਂ ਦੌੜਾਂ, ਸੀਨੀਅਰ ਰੇਸ, ਚਾਟੀ ਰੇਸ, ਸ਼ਾਟ ਪੁੱਟ, ਵਾਲੀਬਾਲ ਸਮੇਤ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਸ੍ਰ: ਹਰਦਿਆਲ ਸਿੰਘ ਸੰਧੂ ਨੇ ਸਮੁੱਚੇ ਮਝੈਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 24 ਜੁਲਾਈ ਨੂੰ ਆਪਣੇ ਪਰਿਵਾਰਾਂ ਸਮੇਤ ਆਪਣੇ ਮਝੈਲੀ ਪਹਿਰਾਵਿਆਂ ਚ ਪੁੱਜ ਕੇ ਮਾਝਾ ਪਿਕਨਿਕ ਦੀ ਰੌਣਕ ਨੂੰ ਵਧਾਉਣ ਅਤੇ ਮਝੈਲਾਂ ਅਤੇ ਮਝੈਲਣਾਂ ਦੀ ਇਸ ਇਸ ਸਲਾਨਾ ਮਿਲਣੀ ਦੀ ਰੌਣਕ ਨੂੰ ਵਧਾਉਣ। ਹੋਰ ਜਾਣਕਾਰੀ ਲਈ ਸੁਖਦੇਵ ਸਿੰਘ ਸੋਹੀ ਨੂੰ 416 953 9244 ਅਤੇ ਪਰਮਜੀਤ ਸਿੰਘ ਗਿੱਲ ਨੂੰ 416 561 3907 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS