Breaking News
Home / ਕੈਨੇਡਾ / ਅਦਾਰਾ ‘ਦਿਸ਼ਾ’ ਵੱਲੋਂ ਦੂਜੀ ਵਿਸ਼ਵ ਕਾਨਫਰੰਸ 17-18 ਜੂਨ ਨੂੰ

ਅਦਾਰਾ ‘ਦਿਸ਼ਾ’ ਵੱਲੋਂ ਦੂਜੀ ਵਿਸ਼ਵ ਕਾਨਫਰੰਸ 17-18 ਜੂਨ ਨੂੰ

ਵਿਸ਼ਵ ਭਰ ਵਿਚੋਂ ਡੈਲੀਗੇਟ ਹੋਣਗੇ ਇਕੱਤਰ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਪਿਛਲੇ ਲੰਬੇ ਸਮੇਂ ਤੋਂ ਦੁਨੀਆਂ ਭਰ ਵਿੱਚਲੀਆਂ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕੈਨੇਡਾ ਦੀ ਸੰਸਥਾ ‘ਦਿਸ਼ਾ’ ਵੱਲੋਂ ਦੁਜੀ ਵਿਸ਼ਵ ਪੱਧਰ ਦੀ ਕਾਨਫਰੰਸ 17 ਅਤੇ 18 ਜੂਨ ਨੂੰ ਬਰੈਂਪਟਨ ਦੇ ਸੈਂਚੁਰੀ ਗਾਰਡਨ ਰਿਕਰੀਏਸ਼ਨ ਸੈਂਟਰ 340 ਵੁਡਨ ਸਟਰੀਟ ਬਰੈਂਪਟਨ ਵਿਖੇ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਦਿਸ਼ਾ ਸੰਸਥਾ ਦੀਆਂ ਕੈਨੇਡਾ ਸਮੇਤ ਭਾਰਤ, ਇੰਗਲੈਂਡ, ਅਮਰੀਕਾ, ਪਾਕਿਸਤਾਨ, ਆਸਟਰੇਲੀਆ, ਅਫਗਾਨਿਸਤਾਨ, ਸ੍ਰੀ ਲੰਕਾ, ਨੇਪਾਲ  ਅਤੇ ਬੰਗਲਾ ਦੇਸ਼ ਸਮੇਤ ਦੁਨੀਆਂ ਭਰ ‘ਚੋਂ ਔਰਤਾਂ ਅਤੇ ਮਰਦ ਡੈਲੀਗੇਟ ਵੱਡੀ ਗਿਣਤੀ ‘ਚ ਹਿੱਸਾ ਲੈ ਰਹੇ ਹਨ। ਇਸ ਕਾਨਫਰੰਸ ਵਿਚ ਸਾਊਥ ਏਸ਼ੀਅਨ ਔਰਤਾਂ ਦੇ ਸਮਾਜਿਕ ਅਤੇ ਸਭਿਆਚਾਰਕ ਮਸਲਿਆਂ ਦੇ ਵੱਖ ਵੱਖ ਦਰਪੇਸ਼ ਮਸਲਿਆਂ ਤੇ ਸਕਾਲਰਜ਼ ਵੱਲੋਂ ਵੱਖ ਵੱਖ ਵਿਸ਼ਿਆਂ ‘ਤੇ ਪੇਪਰ ਪੜ੍ਹੇ ਜਾਣਗੇ। ਇਹ ਪੇਪਰ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਸਮੇਤ ਹੋਰ ਭਾਸ਼ਾਵਾਂ ‘ਚ ਵੀ ਹੋਣਗੇ। ਇਸ ਕਾਨਫਰੰਸ ਦਾ ਥੀਮ ‘ਸਾਊਥ ਏਸ਼ੀਅਨ ਵੋਮੈਨ, ਸੋਸ਼ੀਓ ਕਲਚਰਲ ਐਕਸਪ੍ਰੈਸ਼ਨ’ ਹੋਵੇਗਾ। ਚੇਤੇ ਰਹੇ ਇਸ ਕਾਨਫਰੰਸ ਵਿੱਚ ਪੰਜਾਬੀ ਭਾਈਚਾਰੇ ਦੀਆਂ ਬੁੱਧੀਜੀਵੀ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ‘ਚ ਸਰਗਰਮ ਔਰਤਾਂ ਅਤੇ ਇਸ ਖੇਤਰ ‘ਚ ਸਰਗਰਮ ਜੱਥੇਬੰਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਆਯੋਜਿਤ ਕਾਨਫਰੰਸ ਨੂੰ ਗਰੇਟਰ ਟਰਾਂਟੋ ਇਲਾਕੇ ਦੀਆਂ ਇਕ ਦਰਜਨ ਤੋਂ ਵੱਧ  ਲੇਖਕ, ਖੇਡ, ਬੁੱਧੀਜੀਵੀ, ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਹੈ। ਪ੍ਰਬੰਧਕਾਂ ਵੱਲੋਂ ਦੁਨੀਆਂ ਭਰ ‘ਚ ਵੱਸਦੇ ਭਾਈਚਾਰੇ ਨੂੰ ਇਸ ਕਾਨਫਰੰਸ ਨੂੰ ਸਫਲ ਬਣਾਉਣ ਅਤੇ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਕੰਵਲਜੀਤ ਢਿੱਲੋਂ 905 926 9559, ਸੁਰਜੀਤ ਕੌਰ 416 605 3784, ਪਰਮਜੀਤ ਦਿਓਲ 647 295 7351, ਰਾਜ ਘੁੰਮਣ 647 457 1320 ਕੰਵਲਜੀਤ ਨੱਤ 647 984 5216 ਅਤੇ ਭਾਰਤ ਵਿੱਚ ਗੁਰਮੀਤ ਪਨਾਂਗ 95305 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …