ਕੈਨੇਡਾ ਸਮਰ ਜੌਬਸ 2017 ਲਈ ਬਿਨੈ ਪੱਤਰ ਮਨਜੂਰ ਕਰਨੇ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਨੌਜਵਾਨਾਂ ਨੂੰ ਕੈਨੇਡਾ ਦੀ 150ਵੀਂ ਵਰ੍ਹੇਗੰਢ ‘ਤੇ ਵੱਧ ਤੋਂ ਵੱਧ ਸਮਰ ਜੌਬਸ ਪ੍ਰਦਾਨ ਕਰਨ ਲਈ ਹੁਣ 50 ਤੋਂ ਜ਼ਿਆਦਾ ਕਰਮਚਾਰੀ ਰੱਖਣ ਵਾਲੇ ਸਾਰੇ ਸਰਕਾਰੀ, ਪੀਐਸਯੂ ਅਤੇ ਛੋਟੇ ਕਾਰੋਬਾਰੀ ਕੈਨੇਡਾ ਸਰਕਾਰ ਤੋਂ ਫੰਡਿੰਗ ਲਈ ਅਪਲਾਈ ਕਰ ਸਕਦੇ ਹਨ। ਕੈਨੇਡਾ ਸਮਰ ਜੌਬਸ ਪ੍ਰੋਗਰਾਮ ਵਿਚ ਫੁੱਲ ਟਾਈਮ ਸਟੂਡੈਂਟ ਜਿਨ੍ਹਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਕਾਰ ਹੈ, ਲਈ ਸਮਰ ਜੌਬ ਅਤੇ ਕੰਮ ਦਾ ਤਜ਼ਰਬਾ ਹਾਸਲ ਕਰਨ ਦਾ ਅਵਸਰ ਹੈ। ਬਰੈਂਪਟਨ ਨਾਰਥ ਤੋਂ ਲਿਬਰਲ ਐਮਪੀ ਰੂਬੀ ਸਹੋਤਾ ਨੇ ਦੱਸਿਆ ਕਿ ਇੰਪਲਾਇਰ ਸਾਰੇ ਨਵੇਂ ਪਰਵਾਸੀਆਂ ਨੂੰ ਕੰਮ ਦੇ ਸਕਦੇ ਹਨ। ਉਹ ਮੂਲ ਨਿਵਾਸੀਆਂ ਨੂੰ ਵੀ ਰੱਖ ਸਕਦੇ ਹਨ। ਉਥੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਅਤੇ ਆਈਸੀਟੀ ਵਿਚ ਵੀ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਪ੍ਰੋਗਰਾਮ ਵਿਚ 20 ਜਨਵਰੀ 2017 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਨੇ ਇਸ ਯੂਥ ਇੰਪਲਾਈਮੈਂਟ ਪ੍ਰੋਗਰਾਮ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਕੈਨੇਡਾ.ਸੀ.ਕੈਨੇਡਾ ਸਮਰ ਜੌਬਸ ‘ਤੇ ਜਾਂ ਸਰਵਿਸ ਕੈਨੇਡਾ ਸੈਂਟਰ ‘ਤੇ ਅਪਲਾਈ ਕਰਕੇ ਲਈ ਜਾ ਸਕਦੀ ਹੈ। ਲੰਘੇ ਸਾਲਾਂ ਵਿਚ ਇਹ ਇਕ ਸਫਲ ਪ੍ਰੋਗਰਾਮ ਰਿਹਾ ਹੈ ਅਤੇ ਅੱਗੇ ਵੀ ਸਫਲ ਹੀ ਰਹੇਗਾ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …