ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਅਮਰਜੋਤ ਸੰਧੂ ਨੇ ਪ੍ਰੀਮੀਅਰ ਡਗ ਫੋਰਡ, ਟਰਾਂਸਪੋਰਟ ਮੰਤਰੀ ਜੈਫ ਯੁਰੇਕ ਅਤੇ ਇਨਫਰਾਸਟੱਰਕਚਰ ਮੰਤਰੀ ਮੋਂਟੇ ਮੈਕਨਾਟਨ ਨੇ 21ਵੀਂ ਸਦੀ ਦੇ ਟ੍ਰਾਂਜਿਟ ਸਿਸਟਮ ਦੇ ਨਿਰਮਾਣ ਦੇ ਲਈ ਓਨਟਾਰੀਓ ਸਰਕਾਰ ਦੀ ਯੋਜਨਾ ਦੀ ਖੁੱਲ ਕੇ ਤਾਰੀਫ਼ ਕੀਤੀ। ਸੰਧੂ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਨੂੰ ਲੇ ਕੇ ਇਸ ਇਤਿਹਾਸਕ ਯੋਜਨਾ ‘ਤੇ ਕੰਮ ਪੂਰਾ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਨਵੇਂ ਮੌਕੇ ਪੈਦਾ ਹੋਣਗੇ। ਇਸ ਨਾਲ ਓਨਟਾਰੀਓ ਵਾਸੀਆਂ ਨੂੰ ਤੇਜ਼ੀ ਨਾਲ ਆਪਣੇ ਕੰਮਕਾਜ ‘ਤੇ ਜਾਣ ਅਤੇ ਘਰ ਪਰਤਣ ‘ਚ ਅਸਾਨੀ ਹੋਵੇਗੀ।
ਉਨਾਂ ਨੇ ਕਿਹਾ ਕਿ ਇਹ ਵੀ ਇਕ ਚੰਗਾ ਫੈਸਲਾ ਹੈ ਕਿ ਓਨਟਾਰੀਓ ਸਰਕਾਰ ਨੇ ਗੋ ਟ੍ਰੇਨ ਸਰਵਿਸ ਨੂੰ ਬਰੈਂਪਟਨ ਤੋਂ ਕਿਚਨਰ ਤੱਕ ਵਧਾਇਆ ਹੈ। ਇਹ ਬਰੈਂਪਟਨ ਨਿਵਾਸੀਆਂ ਦੇ ਲਈ ਇਕ ਵੱਡੀ ਖਬਰ ਹੈ ਅਤੇ ਇਸ ਨਾਲ ਗੋ ਟ੍ਰੇਨ ਸਰਵਿਸਿਜ਼ ‘ਚ 25 ਫੀਸਦੀ ਤੱਕ ਵਾਧਾ ਹੋਵੇਗਾ। ਸੰਧੂ ਨੇ ਲੋਕਾਂ ਦਾ ਟ੍ਰੈਫਿਕ ‘ਚ ਘੱਟ ਸਮਾਂ ਲੱਗਣਾ ਚਾਹੀਦਾ ਹੈ ਅਤੇ ਉਨਾਂ ਨੂੰ ਆਪਣੇ ਘਰ ਅਤੇ ਪਰਿਵਾਰਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ। ਇਹ ਕੋਈ ਸੀਕਰੇਟ ਨਹੀਂ ਹੈ ਕਿ ਬਰੈਂਪਟਨ ਅਤੇ ਜੀਟੀਏ ‘ਚ ਗ੍ਰਿਡਲਾਕ ਇਕ ਵੱਡੀ ਸਮੱਸਿਆ ਹੈ। ਇਸ ਨਵੀਂ ਸਰਵਿਸ ਨਾਲ ਡੇਲੀ ਪੈਸੇਂਜਰ ਨੂੰ ਕਾਫ਼ੀ ਮਦਦ ਮਿਲੇਗੀ, ਉਹ ਤੇਜੀ ਨਾਲ ਆਪਣੇ ਕੰਮ ‘ਤੇ ਜਾ ਸਕਣਗੇ। ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਬਰੈਂਪਅਨ ਦੇ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਟ੍ਰੈਫਿਕ ਦੇ ਕਾਰਨ ਸੜਕਾਂ ‘ਤੇ ਘੱਟ ਤੋਂ ਘੱਟ ਸਮੇਂ ਤੱਕ ਰਹਿਣ।