Breaking News
Home / ਕੈਨੇਡਾ / ਆਈਵਿਟਨੈਸ ਐਟ ਅੰਮ੍ਰਿਤਸਰ ਵਿਚ ਦਿਸੇਗੀ ਜਲ੍ਹਿਆਂਵਾਲੇ ਬਾਗ ਦੀ ਘਟਨਾ

ਆਈਵਿਟਨੈਸ ਐਟ ਅੰਮ੍ਰਿਤਸਰ ਵਿਚ ਦਿਸੇਗੀ ਜਲ੍ਹਿਆਂਵਾਲੇ ਬਾਗ ਦੀ ਘਟਨਾ

ਮਿਸੀਸਾਗਾ : ਸਾਲ 1919 ਵਿਚ ਅੰਮ੍ਰਿਤਸਰ ਵਿਚ ਸਥਿਤ ਜਲ੍ਹਿਆਂਵਾਲਾ ਕਾਂਡ ਦੀ ਕਹਾਣੀ ਤਸਵੀਰਾਂ ਦੇ ਮਾਧਿਅਮ ਨਾਲ ਪੇਸ਼ਕਾਰੀ ਕਰਨ ਵਾਲੀ ਇਕ ਪ੍ਰਦਰਸ਼ਨੀ ਆਈਵਿਟਨੈਸ ਐਟ ਅੰਮ੍ਰਿਤਸਰ ਦਾ ਆਯੋਜਨ ਸ਼ਨੀਵਾਰ 13 ਅਪ੍ਰੈਲ ਨੂੰ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ‘ਦ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ’, 2980 ਡੁਰੂ ਰੋਡ, ਯੂਨਿਟ 125, ਮਿਸੀਸਾਗਾ, ਓਨਟਾਰੀਓ ਵਿਚ ਆਯੋਜਿਤ ਕੀਤੀ ਗਈ ਹੈ। ਇਸਦਾ ਸਮਾਂ ਸਵੇਰੇ 12 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੈ। ਇਸਦੀ ਮੇਜ਼ਬਾਨੀ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੁਆਰਾ ਕਾਸ਼ੀ ਹਾਊਸ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਅਤੇ ਇਸਦੇ ਕਿਊਰੇਟਰ ਡਾ. ਕਿਮ ਏ ਬਾਗਨਰ, ਅਮਨਦੀਪ ਸਿੰਘ ਮਦਰਾ ਅਤੇ ਪਰਮਜੀਤ ਸਿੰਘ ਹਨ। ਇਸ ਨੂੰ ਜਲ੍ਹਿਆਂਵਾਲੇ ਬਾਗ ਦੀ ਘਟਨਾ ਦੇ 100 ਸਾਲ ਪੂਰੇ ਹੋਣ ਮੌਕੇ 13 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਘਟਨਾ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿਚ ਬ੍ਰਿਟਿਸ਼ ਐਮਪਾਇਰ ਦੇ ਰਾਜ ਵਿਚ ਆਖਰੀ ਕਿੱਲ ਸਾਬਤ ਹੋਈ। ਇਸ ਦਿਨ ਅੰਮ੍ਰਿਤਸਰ ਵਿਚ ਸਥਿਤ ਇਸ ਬਾਗ ਵਿਚ 500 ਤੋਂ 1000 ਦੇ ਵਿਚਕਾਰ ਲੋਕ ਮਾਰੇ ਗਏ, ਜਿਸ ਵਿਚ 8 ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸ਼ਾਮਲ ਸਨ। ਇਹ ਪ੍ਰਦਰਸ਼ਨੀ ਆਈਵਿਟਨੈਸ ਐਟ ਅੰਮ੍ਰਿਤਸਰ ਏ ਵਿਜ਼ੂਅਲ ਹਿਸਟਰੀ ਆਫ 1919 ਜਲ੍ਹਿਆਂਵਾਲੇ ਬਾਗ ਮਾਸੇਕਰ, ਕਿਤਾਬ ‘ਤੇ ਅਧਾਰਿਤ ਹੈ। ਇਸ ਵਿਚ ਕਈ ਅਜਿਹੀਆਂ ਫੋਟੋਆਂ ਹਨ ਜੋ ਕਿ ਹੁਣ ਤੱਕ ਕਿਤੇ ਵੀ ਪ੍ਰਕਾਸ਼ਤ ਨਹੀਂ ਹੋਈਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …