10.2 C
Toronto
Wednesday, October 15, 2025
spot_img
Homeਕੈਨੇਡਾਪੀਲ ਰੀਜ਼ਨ ਪੁਲਿਸ ਵੱਲੋਂ ਕਰਵਾਈ ਗਈ 22ਵੀਂ ਰੇਸ ਅਗੇਨਸਟ ਰੇਸਿਜ਼ਮ਼ 'ਚ ਟੀਪੀਏਆਰ...

ਪੀਲ ਰੀਜ਼ਨ ਪੁਲਿਸ ਵੱਲੋਂ ਕਰਵਾਈ ਗਈ 22ਵੀਂ ਰੇਸ ਅਗੇਨਸਟ ਰੇਸਿਜ਼ਮ਼ ‘ਚ ਟੀਪੀਏਆਰ ਕਲੱਬ ਦੇ 65 ਮੈਂਬਰਾਂ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਪੀਲ ਰੀਜਨ ਪੁਲਿਸ ਵੱਲੋਂ ਕਰਵਾਈ ਗਈ 22ਵੀਂ ਰੇਸ ਅਗੇਨਸਟ ਰੇਸਿਜ਼ਮ਼ ਵਿਚ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ 65 ਮੈਂਬਰਾਂ ਨੇ ਬੜੀ ਸਰਗ਼ਰਮੀ ਨਾਲ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਈਵੈਂਟ ਵਿੱਚ ਲੱਗਭੱਗ 900 ਦੌੜਾਕਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵਿਚ ਸੱਭ ਤੋਂ ਵੱਡਾ ਗਰੁੱਪ ਟੀਪੀਏਆਰ ਕਲੱਬ ਦੇ ਮੈਂਬਰਾਂ ਦਾ ਸੀ ਜੋ ਆਪਣੀ ਕਲੱਬ ਦੀਆਂ ਸੰਧੂਰੀ ਰੰਗ ਦੀਆਂ ਟੀ-ਸ਼ਰਟਾਂ ਅਤੇ ਬਲੰਬਰੀ ਦਸਤਾਰਾਂ ਤੋਂ ਦੂਰੋਂ ਹੀ ਪਛਾਣਿਆਂ ਜਾ ਰਿਹਾ ਸੀ।
ਪੀਲ ਪੁਲਿਸ ਦੇ ਇਸ ਈਵੈਂਟ ਦੇ ਆਯੋਜਕਾਂ ਵੱਲੋਂ ਸਾਰੇ ਦੌੜਾਕਾਂ ਨੂੰ ਤਿੰਨ ਉਮਰ ਵਰਗਾਂ ਵਿੱਚ ਵੰਡਿਆ ਗਿਆ। ਪਹਿਲੇ ਵਰਗ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਨੌਜੁਆਨ ਸਨ। ਦੂਸਰਾ ਵਰਗ 18 ਸਾਲ ਤੋਂ 60 ਸਾਲ ਦੀ ਉਮਰ ਵਾਲਿਆਂ ਦਾ ਸੀ, ਜਦਕਿ ਤੀਸਰਾ ਵਰਗ 60 ਸਾਲ ਤੋਂ ਉੱਪਰ ਉਮਰ ਵਾਲੇ ਸੀਨੀਅਰਾਂ ਦਾ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਦੂਸਰੇ ਉਮਰ ਵਰਗ ਵਿੱਚ ਟੀਪੀਏਆਰ ਕਲੱਬ ਦਾ ਨੌਜੁਆਨ ਮੈਂਬਰ ਏਕਨੂਰ ਗਿੱਲ ਦੂਸਰੇ ਨੰਬਰ ‘ઑਤੇ ਆਇਆ ਅਤੇ ਸੀਨੀਅਰਜ਼ ਵਾਲੇ ਤੀਸਰੇ ਉਮਰ ਵਿਚ ਇਸ ਕਲੱਬ ਦਾ ਸੀਨੀਅਰ ਮੈਂਬਰ ਧਿਆਨ ਸਿੰਘ ਸੋਹਲ ਪਹਿਲੇ ਨੰਬਰ ‘ઑਤੇ ਅਤੇ ਕਲੱਬ ਦਾ ਇੱਕ ਹੋਰ ਮੈਂਬਰ ਸੁਰਿੰਦਰ ਸਿੰਘ ਨਾਗਰਾ ਤੀਸਰੇ ਨੰਬਰ ‘ઑਤੇ ਰਹੇ। ਇਸ ਤਰ੍ਹਾਂ ਇਸ ਈਵੈਂਟ ਵਿੱਚ ਟੀਪੀਏਆਰ ਕਲੱਬ ਦੀ ਕਾਰਗ਼ੁਜ਼ਾਰੀ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਹੀ ਬਹੁਤ ਵਧੀਆ ਰਹੀ। ਇਸ ਦਾ ਸਿਹਰਾ ਇਸ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਚੱਲ ਰਹੀ ਕਲੱਬ ਦੀ ਸਮੂਹ ਮੈਨੇਜਮੈਂਟ ਤੇ ਕਲੱਬ ਦੇ ਮੈਂਬਰਾਂ ਨੂੰ ਜਾਂਦਾ ਹੈ ਜੋ ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਇਸ ਕਲੱਬ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਦੇ ਹੋਏ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਜੀਟੀਏ ਦੇ ਦੂਰ-ਨੇੜੇ ਦੇ ਸ਼ਹਿਰਾਂ ਵਿਚ ਹੋਣ ਵਾਲੇ ਦੌੜ ਦੇ ਈਵੈਂਟਾਂ ਵਿੱਚ ਲਗਾਤਾਰ ਭਾਗ ਲੈ ਰਹੇ ਹਨ।

 

RELATED ARTICLES

ਗ਼ਜ਼ਲ

POPULAR POSTS