ਬਰੈਂਪਟਨ : ਪ੍ਰੋਵਿਨਸ਼ੀਅਲ ਚੋਣਾਂ ਸਿਰ ‘ਤੇ ਆ ਜਾਣ ਕਾਰਨ ਭਾਵੇਂ ਕਨੇਡਾ ਦੀਆਂ ਸਾਰੀਆ ਹੀ ਸਿਆਸੀ ਪਾਰਟੀਆ ਵੱਲੋਂ ਆਪੋ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਅਤੇ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ ਪਰ ਲੋਕਾਂ ਵੱਲੋਂ ਲਾਏ ਜਾ ਰਹੇ ਕਿਆਸਿਆਂ ਅਨੁਸਾਰ ਇਸ ਵਾਰ ਐਨ ਡੀ ਪੀ ਦਾ ਪੱਲੜਾ ਭਾਰੀ ਜਾਪ ਰਿਹਾ ਹੈ ਇਸ ਲਈ ਮੰਨਿਆ ਜਾ ਰਿਹਾ ਲੋਕ ਵੀ ਬਦਲਾਅ ਵੇਖਣ ਦੇ ਹੱਕ ਵਿੱਚ ਹਨ ਜਿਸ ਲੜੀ ਤਹਿਤ ਐਨ ਡੀ ਪੀ ਵੱਲੋਂ ਇੱਕ ਪੜੇ ਲਿਖੇ , ਇਮਾਨਦਾਰ ਅਤੇ ਲੋਕ ਭਲਾਈ ਦੇ ਕੰਮਾ ਵਿੱਚ ਮੋਹਰੀ ਰਹਿਣ ਵਾਲੇ ਲੋਕ ਪੱਖੀ ਆਗੂ ਕਵੀ ਅਤੇ ਗਾਇਕ ਅਤੇ ਬਰੈਂਪਟਨ ਵਿੱਚ ਹੀ ਸ਼ੇਰਗਿੱਲ ਲਾਅ ਫਰਮ ਤੋਂ ਹਰ ਤਰਾਂ ਦੀਆਂ ਕਾਨੂੰਨੀ ਸੇਵਾਵਾਂ ਦੇਣ ਵਾਲੇ ਪ੍ਰਸਿੱਧ ਵਕੀਲ ਪਰਮਜੀਤ ਸਿੰਘ ਗਿੱਲ ਨੂੰ ਬਰੈਂਪਟਨ ਸਾਊਥ ਤੋਂ ਟਿਕਟ ਦਿੱਤੀ ਗਈ ਹੈ । ਦੱਸਣ ਯੋਗ ਹੈ ਕਿ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਐਮ ਬੀ ਏ ਅਤੇ ਐਲ ਐਲ ਬੀ ਦੀ ਡਿਗਰੀ ਹਾਸਲ ਕਰਨ ਵਾਲੇ ਵਕੀਲ ਪਰਮਜੀਤ ਸਿੰਘ ਨੇ ਇੱਕ ਇੰਮੀਗ੍ਰਾਂਟ ਵੱਜੋਂ ਕਨੇਡਾ ਵਿੱਚ ਆਣ ਕੇ ਲੇਬਰ ਜੋਬ ਤੋਂ ਕੈਰੀਅਰ ਸ਼ਰੂ ਕੀਤਾ ਅਤੇ ਮੌਰਟਗੇਜ ਦੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਰੇਡੀਓ ਪ੍ਰੋਗ੍ਰਾਮ ਵੀ ਕਈ ਸਾਲ ਚਲਾਇਆ ਫਿਰ ਕਨੇਡਾ ਦੀ ਨਿਊਬਰਨਸਵਿਕ ਯੁਨੀਵਰਸਿਟੀ ਤੋਂ ਵੀ ਲਾਅ ਦੀ ਪੜ੍ਹਾਈ ਕੀਤੀ ਉਪਰੰਤ ਕਾਨੂੰਨੀ ਸੇਵਾਵਾਂ ਦੇਣ ਦੇ ਨਾਲ-ਨਾਲ ਸਿਆਸਤ ਵਿੱਚ ਵੀ ਦਿਲਚਸਪੀ ਲੈਂਦੇ ਰਹੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਐਨ ਡੀ ਪੀ ਵੱਲੋਂ ਇਸ ਇਮਾਨਦਾਰ ਆਗੂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਿਹਨਾਂ ਨੂੰ ਇੱਥੇ ਵੱਖ-ਵੱਖ ਸਾਹਿਤ ਸਾਭਾਵਾਂ ਅਤੇ ਕਈ ਹੋਰ ਕਲੱਬਾਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ ਜਿਸ ਲਈ ਸ੍ਰ. ਪਰਮਜੀਤ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …